top of page

ਭਾਈ ਹਰਦੀਪ ਸਿੰਘ ਨਿੱਝਰ ਧੁਰ ਅੰਦਰ ਤੱਕ ਖਾਲਿਸਤਾਨੀ ਸੀ


ਭਾਈ ਹਰਦੀਪ ਸਿੰਘ ਨਿੱਝਰ ਦੀ ਭਾਰਤੀ ਏਜੰਟਾਂ ਵੱਲੋਂ ਗੋਲੀਆਂ ਮਾਰ ਕੇ ਸ਼ਹੀਦ ਕੀਤੇ ਜਾਣ ਦੀ ਖਬਰ ਉਤੇ ਯਕੀਨ ਕਰਨ ਨੂੰ ਦਿੱਲ ਨਹੀਂ ਕਰਦਾ। ਮੇਰੇ ਲਈ ਉਹ ਪੁੱਤਰਾਂ ਵਾਂਗ ਸੀ, ਤੇ ਉਸ ਦਾ ਹੋਣਾ ਮੇਰੇ ਲਈ ਇੱਕ ਸਹਾਰੇ ਵਾਂਗ ਸੀ । ਕੁੱਝ ਸਾਲ ਪਹਿਲਾਂ ਮਿੱਲ ਕੇ ਗਿਆ ਸੀ, ਤੇ ਪਿਆਰ ਤੇ ਵਿਚਾਰ ਦੇ ਰਿਸ਼ਤੇ ਦੀ ਗੰਢਾ ਪੱਕੀਆਂ ਕਰ ਕੇ ਗਿਆ ਸੀ ।

ਉਹ ਧੁਰ ਅੰਦਰ ਤੱਕ ਖਾਲਿਸਤਾਨੀ ਸੀ।

ਸਿੱਖ ਆਜ਼ਾਦੀ ਪਸੰਦਾਂ ਉਤੇ ਭਾਰਤੀ ਏਜੰਸੀਆਂ ਦਾ ਇਕ ਤੋਂ ਬਾਦ ਦੂਜਾ ਹਮਲਾ, ਸਾਰੀ ਸਿੱਖ ਕੌਮ ਲਈ ਅਤਿ ਗੰਭੀਰ ਵਿਚਾਰ ਦੀ ਮੰਗ ਕਰਦਾ ਵਿਸ਼ਾ ਹੈ ।ਇੱਕ ਗੱਲ ਮੈਂ ਭਾਰਤੀ ਹਾਕਮਾਂ ਨੂੰ ਜ਼ਰੂਰ ਕਹਿਣੀ ਚਾਹਾਂਗਾ, ਕਿ ਇਦਾਂ ਮਾਰਿਆਂ ਅਸੀਂ ਮਰਾਂਗੇ ਨਹੀਂ । ਸਾਡੇ ਸਿੰਘਾਂ ਦੇ ਸੀਨੇ ਵਿੱਚ ਉਤਾਰੀ ਗਈ ਤੁਹਾਡੀ ਹਰ ਗੋਲੀ, ਕਈ ਨਵੇਂ ਯੋਧੇ ਪੈਦਾ ਕਰੇਗੀ, ਜੋ ਡੁੱਲ੍ਹੇ ਖੂਨ ਦੇ ਹਰ ਕੱਤਰੇ ਦਾ ਹਿਸਾਬ ਲੈਣਗੇ ।


ਗਜਿੰਦਰ ਸਿੰਘ, ਦਲ ਖਾਲਸਾ ।

19.6.2023

………………

bottom of page