top of page

14 ਦਿਨਾਂ ਲਈ ਤਿਹਾੜ ਜੇਲ ਭੇਜਿਆ ਗਿਆ ਦੀਪ ਸਿੱਧੂ


ਨਵੀਂ ਦਿੱਲੀ -ਖਾਲਿਸਤਾਨ ਬਿਉਰੋ- 26 ਜਨਵਰੀ ਨੂੰ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਤੇ ਕਿਸਾਨੀ ਝੰਡਾ ਝੜਾਉਣ ਮਾਮਲੇ ਤੋ ਬਾਦ ਹੋਈ ਹਿੰਸਾ ਦੇ ਮਾਮਲੇ ਵਿੱਚ ਗ੍ਰਿਫਤਾਰ ਪੰਜਾਬ, ਪੰਜਾਬੀਅਤ ਦਾ ਵੱਡਾ ਹਮਦਰਦ ਦੀਪ ਸਿੱਧੂ ਨੂੰ ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ, ਜਿੱਥੋਂ ਉਸ ਨੂੰ 14 ਦਿਨਾਂ ਲਈ ਜੇਲ੍ਹ ਭੇਜ ਦਿੱਤਾ ਗਿਆ। ਕ੍ਰਾਈਮ ਬ੍ਰਾਂਚ ਨੂੰ ਦੀਪ ਸਿੱਧੂ ਨੂੰ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਵਿੱਚ ਪੇਸ਼ ਕਰਨਾ ਸੀ ਪਰ ਉਸ ਨੂੰ ਤਿਹਾੜ ਜੇਲ੍ਹ ਵਿੱਚ ਮੈਜਿਸਟਰੇਟ ਸਾਹਮਣੇ ਪੇਸ਼ ਕੀਤਾ ਗਿਆ। ਦਰਅਸਲ ਕ੍ਰਾਈਮ ਬ੍ਰਾਂਚ ਦੇ ਸੂਤਰਾਂ ਦੀ ਮੰਨੀਏ ਤਾਂ ਦੀਪ ਸਿੱਧੂ ਦੀ ਹੋਰ ਰਿਮਾਂਡ ਦੀ ਜ਼ਰੂਰਤ ਨਹੀਂ ਸੀ। ਇਸ ਲਈ ਉਸ ਨੂੰ ਤਿਹਾੜ ਵਿੱਚ ਹੀ ਮੈਜਿਸਟਰੇਟ ਸਾਹਮਣੇ ਪੇਸ਼ ਕੀਤਾ ਗਿਆ ਅਤੇ ਮਜਿਸਟਰੇਟ ਨੇ ਉਸ ਨੂੰ 14 ਦਿਨ ਲਈ ਜੇਲ੍ਹ ਭੇਜ ਦਿੱਤਾ।

ਮੋਦੀ ਦੀ ਕ੍ਰਾਈਮ ਬ੍ਰਾਂਚ ਨੂੰ ਅਦਾਲਤ ਵਲੋਂ ਦੀਪ ਸਿੱਧੂ ਦੀ ਪਹਿਲਾਂ 7 ਦਿਨਾਂ ਦੀ ਰਿਮਾਂਡ ਮਿਲੀ ਸੀ। ਉਸ ਦੌਰਾਨ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਪੂਰੇ ਕ੍ਰਾਈਮ ਸੀਨ ਨੂੰ ਰੀਕ੍ਰਿਏਟ ਕੀਤਾ। ਦੀਪ ਸਿੱਧੂ ਅਤੇ ਗ੍ਰਿਫਤਾਰ ਕੀਤੇ ਗਏ ਦੂਜੇ ਦੋਸ਼ੀ ਇਕਬਾਲ ਸਿੰਘ ਨੂੰ ਲਾਲ ਕਿਲ੍ਹਾ ਲਿਜਾਇਆ ਗਿਆ। ਇੰਨਾ ਹੀ ਨਹੀਂ ਦੀਪ ਸਿੱਧੂ ਨੂੰ ਉਸ ਰਸਤੇ 'ਤੇ ਵੀ ਲਿਜਾਇਆ ਗਿਆ ਜਿੱਥੋਂ ਉਹ ਫਰਾਰ ਹੋਇਆ ਸੀ। ਇਕਬਾਲ ਸਿੰਘ ਅਤੇ ਦੀਪ ਸਿੱਧੁ ਨੂੰ ਆਹਮੋਂ-ਸਾਹਮਣੇ ਬਿਠਾ ਕੇ ਵੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ।

ਜ਼ਿਕਰਯੋਗ ਹੈ ਕਿ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹਿੰਸਾ ਹੋ ਗਈ ਸੀ ਅਤੇ ਪ੍ਰਦਰਸ਼ਨਕਾਰੀਆਂ ਨੇ ਲਾਲ ਕਿਲ੍ਹੇ 'ਤੇ ਧਾਰਮਿਕ ਝੰਡਾ ਲਹਿਰਾਇਆ ਸੀ। ਹਿੰਸਾ ਵਿੱਚ 500 ਤੋਂ ਜ਼ਿਆਦਾ ਪੁਲਸ ਮੁਲਾਜ਼ਮ ਜ਼ਖ਼ਮੀ ਹੋ ਗਏ ਸਨ ਅਤੇ ਇੱਕ ਪ੍ਰਦਰਸ਼ਨਕਾਰੀ ਦੀ ਮੌਤ ਹੋ ਗਈ ਸੀ।

Comentarios


bottom of page