ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਮੁੱਖੀ ਭਾਈ ਰਣਜੀਤ ਸਿੰਘ ਨੀਟਾ ਦੀ ਸਿੰਘਣੀ ਬੀਬੀ ਚਰਨਜੀਤ ਕੌਰ ਨਹੀਂ ਰਹੇ


:ਮੈਦਾਨੇ ਜੰਗ - ਗੁਰੂ ਪੰਥ ਲਈ ਬੜੀ ਦੁਖਦਾਇਕ ਖ਼ਬਰ ਹੈ ਅੱਜ ਸਾਡੀ ਕੋਮ ਦੇ ਜਰਨੈਲ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਮੁਖੀ ਭਾਈ ਰਣਜੀਤ ਸਿੰਘ ਨੀਟਾ ਜੰਮੂ ਦੇ ਸਿੰਘਣੀ ਤੇ ਗੁਰੂ ਪੰਥ ਦੀ ਧੀ ਤੇ ਕੌਮੀ ਭੈਣ ਬੀਬੀ ਚਰਨਜੀਤ ਕੋਰ ਜੰਮੂ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ । ਆਪ ਜੀ ਕੌਮ ਦੇ ਗਲੋਂ ਗੁਲਾਮੀ ਦੇ ਜੰਗਾਲ ਲਾਹੁਣ ਲਈ ਚਲ ਰਹੇ ਮੌਜੂਦਾ ਸੰਘਰਸ਼ ਵਿਚ ਭਾਈ ਨੀਟਾ ਨਾਲ ਲੰਮੇ ਸਮੇ ਤੋਂ ਜਲਾਵਤਨੀ ਕੱਟ ਰਹੇ ਸਨ। ਭੈਣ ਜੀ ਦੇ ਤੁਰ ਜਾਣ ਦਾ ਕੋਮ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਕਿ ਇੱਕ ਰੋਸ਼ਨ ਦਿਮਾਗ ਇਨਸਾਨ ਅਕਾਲ ਪੁਰਖ ਦੇ ਭਾਣੇ ਵਿਚ ਜਿਨ੍ਹਾਂ ਨੇ ਕੌਮ ਲਈ ਬਹੁਤ ਵਡੀ ਕੁਰਬਾਨੀ ਕੀਤੀ ਹੈ ਸਾਡੇ ਕੋਲੋਂ ਵਿਛੜ ਗਿਆ ਹੈ । ਸਤਿਗੁਰੂ ਜੀ ਦੇ ਚਰਨਾ ਵਿੱਚ ਅਰਦਾਸ ਬੇਨਤੀ ਕਰਦੇ ਹਾ ਵਾਹਿਗੁਰੂ ਜੀ ਭੈਣ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖ਼ਸ਼ਣ ਤੇ ਪਿੱਛੇ ਪਰਿਵਾਰ ਤੇ ਪੰਥ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ