5 ਸਾਲਾਂ ਵਿੱਚ 1 ਲੱਖ ਤੋਂ ਵੱਧ ਲੋਕਾਂ ਦੀ ਮੌਤ
ਚੰਡੀਗੜ੍ਹ - ਏਜੰਸੀਆਂ - ਪੰਜਾਬ ’ਚ ਕੈਂਸਰ ਨਾਲ 5 ਸਾਲਾਂ ਵਿੱਚ 1 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋਣ ਦਾ ਸਮਾਚਾਰ ਹੈ। ਭਾਰਤ ਦੇਸ਼ ਅੰਦਰਬੀਮਾਰੀ ਨਾਲ ਮੌਤਾਂ ਹੋਣ ਦੇ ਕਾਰਨਾਂ ਵਿੱਚੋਂ ਸਭ ਤੋਂ ਮੁੱਖ ਬੀਮਾਰੀ ਕੈਂਸਰਹੈ। ਭਾਰਤ ਦੀਆਂ ਔਰਤਾਂ 'ਚ ਛਾਤੀ ਦਾ ਕੈਂਸਰ ਅਤੇ ਮਰਦਾਂ 'ਚ ਸਾਹਵਾਲੀ ਨਾਲੀ ਦਾ ਕੈਂਸਰ ਸਭ ਤੋਂ ਵੱਧ ਪਾਇਆ ਜਾਂਦਾ ਹੈ। ਪੰਜਾਬ ’ਚਕੈਂਸਰ ਰੋਗੀਆਂ ਦੀ ਗਿਣਤੀ ਅਤੇ ਕੈਂਸਰ ਨਾਲ ਹੋ ਰਹੀਆਂ ਮੌਤਾਂ ਬਾਰੇਜਾਣਕਾਰੀ ਲੈਣ ਲਈ ਆਰ.ਟੀ.ਆਈ ਕਾਰਕੁੰਨ ਸੱਤਪਾਲ ਗੋਇਲ ਨੇਲੋਕ ਸੂਚਨਾ ਅਫਸਰ ਮਿਨਸਟਰੀ ਆਫ ਹੈਲਥ, ਭਾਰਤ ਸਰਕਾਰ ਤੋਂਆਰ.ਟੀ.ਆਈ. ਐਕਟ 2005 ਤਹਿਤ ਜਾਣਕਾਰੀ ਮੰਗੀ ਗਈ ਸੀ।
ਭਾਰਤ ਸਰਕਾਰ ਦੇ ਹੈਲਥ ਵਿਭਾਗ ਨੇ 13/11/2023 ਨੂੰ ਜਾਣਕਾਰੀਭੇਜੀ, ਜਿਸ ਮੁਤਾਬਕ ਪਿਛਲੇ ਚਾਰ ਸਾਲਾਂ ਅੰਦਰ ਪੰਜਾਬ 'ਚ ਰੋਜ਼ਾਨਾ76 ਮੌਤਾਂ ਕੈਂਸਰ ਨਾਲ ਹੁੰਦੀਆਂ ਹਨ ਅਤੇ ਰੋਜ਼ਾਨਾ 107 ਕੈਂਸਰ ਦੇਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਸਾਲ 2022 ਵਿੱਚ ਪੰਜਾਬ 'ਚਕੈਂਸਰ ਨਾਲ 23,301 ਲੋਕਾਂ ਦੀ ਮੌਤ ਹੋਈ, ਜਦਕਿ 40,435 ਕੈਂਸਰ ਦੇ ਨਵੇਂ ਮਾਮਲੇ ਸਾਹਮਣੇ ਆਏ। ਪੰਜਾਬ ਦੇ ਮਾਲਵਾ ਖੇਤਰ ਵਿਚਇਹ ਬੀਮਾਰੀ ਸਭ ਤੋਂ ਵੱਧ ਪਾਈ ਜਾਂਦੀ ਹੈ। ਮਾਲਵਾ ਖੇਤਰ 'ਚ ਕੈਂਸਰਦੇ 110 ਕੇਸ ਰੋਜ਼ਾਨਾ ਸਾਹਮਣੇ ਆ ਰਹੇ ਹਨ। ਇਸ ਸਾਲ ਵਿੱਚ 1 ਜਨਵਰੀ 2023 ਤੋਂ 31 ਅਕਤੂਬਰ 2023 ਤੱਕ ਕੈਂਸਰ ਨਾਲਔਸਤਨ 63 ਮੌਤਾਂ ਰੋਜ਼ਾਨਾ ਹੋ ਰਹੀਆਂ ਹਨ।
ਪੰਜਾਬ 'ਚ ਸਾਲ 2018 ਵਿੱਚ ਕੈਂਸਰ ਨਾਲ 21,278 ਮੌਤਾਂ, 2019 'ਚ 21,763 ਮੌਤਾਂ, 2020 ਵਿੱਚ 22,276 ਅਤੇ ਸਾਲ2021 ਵਿੱਚ 22,786 ਮੌਤਾਂ ਹੋਈਆਂ ਹਨ। ਸਾਲ 2019 'ਚਕੈਂਸਰ ਦੇ 37,744 ਮਾਮਲੇ, ਸਾਲ 2020 'ਚ 38,636 ਅਤੇਸਾਲ 2021 'ਚ 39,521 ਨਵੇਂ ਮਾਮਲੇ ਸਾਹਮਣੇ ਆਏ। ਇੰਡੀਅਨਮੈਡੀਕਲ ਕੌਂਸਲ ਆਫ ਰਿਸਰਚ ਵੱਲੋਂ ਚੰਡੀਗੜ੍ਹ, ਸੰਗਰੂਰ, ਮਾਨਸਾਅਤੇ ਮੋਹਾਲੀ ਵਿੱਚ ਕੀਤੇ ਗਏ ਇਕ ਸਰਵੇ 'ਚ ਕੈਂਸਰ ਹੋਣ ਦੇ ਜੋ ਕਾਰਨਸਾਹਮਣੇ ਆਏ ਹਨ, ਉਨ੍ਹਾਂ ਵਿੱਚ ਸਭ ਤੋਂ ਵੱਧ ਕਾਰਨ ਸ਼ਰਾਬ ਅਤੇਸਿਰਗਟ ਦਾ ਸੇਵਨ, ਕੈਮੀਕਲ, ਪ੍ਰਦੂਸ਼ਿਤ ਪਾਣੀ ਦੀ ਵਰਤੋਂ ਹੈ। ਪੰਜਾਬਦੇ ਖੇਤੀ ਪ੍ਰਧਾਨ ਸੂਬਾ ਹੋਣ ਦੇ ਕਾਰਨ ਕਿਸਾਨਾਂ ਵੱਲੋਂ ਵੱਧ ਪੈਦਾਵਾਰ ਲੈਣਦੀ ਖਾਤਰ ਜ਼ਰੂਰਤ ਤੋਂ ਜਿਆਦਾ ਖਾਦਾਂ ਅਤੇ ਪੈਸਟੀਸਾਈਡਜ਼ ਦੀ ਵਰਤੋਂਕੀਤੀ ਜਾ ਰਹੀ ਹੈ, ਜਿਸ ਕਾਰਨ ਕੈਂਸਰ ਫੈਲ ਰਿਹਾ ਹੈ। ਕੈਂਸਰ ਦੇਮਰੀਜ਼ਾਂ ਦੀ ਗਿਣਤੀ ਘਟਾਉਣ ਲਈ ਸਾਨੂੰ ਜੈਵਿਕ ਖੇਤੀ ਨੂੰ ਉਤਸ਼ਾਹਿਤਕਰਨ ਦੀ ਜਰੂਰਤ ਹੈ, ਇਹ ਹੁਣ ਦੇ ਸਮੇਂ ਦੀ ਮੰਗ ਹੈ।
Comments