ਭਾਈ ਨਿੱਜਰ ਦੀ ਤਸਵੀਰ ਸਿੱਖ ਅਜਾਇਬ ਘਰ ਵਿੱਚ ਲਾਉਣ ਦੀ ਅਪੀਲ
ਡੈਲਟਾ -
ਗੁਰੂ ਨਾਨਕ ਸਿੱਖ ਗੁਰਦਵਾਰਾ ਦੇ ਮੁਖੀ ਭਾਈ ਹਰਦੀਪ ਸਿੰਘ ਨਿੱਜਰ ਨੂੰ ਕਨੇਡਾ ਵਿੱਚ ਸਮਾਜ ਪ੍ਰਤੀ ਨਿਭਾਈਆਂ ਅਣਥੱਕ ਸ਼ਾਨਦਾਰ ਸੇਵਾਵਾਂ ਲਈ ਮਰਨ ਉਪਰੰਤ ਕਨੇਡਾ ਦਾ ਸਰਬ ਉੱਤਮ ਐਵਾਰਡ ਸੋਵਰੇਨਜ਼ ਮੈਡਲ
ਆਫ਼ ਵਾਲੰਟੀਅਰਜ਼ (SMV) ਦੇਣ ਦੀ ਮੰਗ ਉੱਠੀ ਹੈ।
ਬੀਤੇ ਦਿਨੀਂ ਗੁਰਦਵਾਰਾ ਸਾਹਿਬ ਵਿੱਚ ਹੋਏ ਸਮਾਗਮ ਵਿੱਚ ਸਰੀ ਦੇ ਐਮ ਪੀ ਸੁੱਖ ਧਾਲੀਵਾਲ, ਰਣਦੀਪ ਸਿੰਘ ਸਰਾਏ, ਐਜੂਕੇਸਨ ਤੇ ਬੱਚਿਆਂ ਦੀ ਸੁੱਰਖਿਆ ਮੰਤਰੀ ਰਚਨਾ ਸਿੰਘ ਨੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਰਧਾਂਜਲੀ ਸਮਾਗਮ ਵਿੱਚ ਪਹੁੰਚ ਕੇ ਭਾਈ ਨਿੱਜਰ ਨੂੰ ਕਨੇਡਾ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਦਿਆਂ ਕਨੇਡਾ ਵਿੱਚ ਭਾਈ ਨਿੱਜਰ ਵੱਲੋਂ ਚਲਾਏ ਸਮਾਜ ਸੇਵੀ ਕੰਮਾ ਦੀ ਪ੍ਰਸੰਸਾ ਕੀਤੀ ਗਈ।
ਜਿਕਰਯੋਗ ਹੈ ਕਿ ਸੋਵਰੇਨਜ਼ ਮੈਡਲ ਆਫ਼ ਵਾਲੰਟੀਅਰਜ਼ (SMV) ਰਾਸ਼ਟਰੀ ਪੁਰਸਕਾਰ ਹੈ ਜੋ ਵਲੰਟੀਅਰ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦਿੰਦਾ ਹੈ ਜਿਕਰਯੋਗ ਹੈ ਕਿ ਭਾਈ ਨਿੱਜਰ ਗੁਰੂ ਨਾਨਕ ਸਿੱਖ ਗੁਰਦਵਾਰਾ ਦੇ ਦੂਜੀ ਵਾਰ ਸਰਬਸੰਮਤੀ ਨਾਲ ਮੁਖੀ ਬਣੇ ਸਨ ਉਨ੍ਹਾਂ ਵੱਲੋਂ ਸਰੀ ਵਿੱਚ ਬਹੈਰ ਕੋਈ ਸਰਕਾਰੀ ਕਰਦਾ ਚੁੱਕਦਿਆਂ ਅਨੇਕਾਂ ਸਮਾਜ ਭਲਾਈ ਦੇ ਕੰਮਾਂ ਨੂੰ ਬੜੀ ਇਮਾਨਦਾਰੀ ਨਾਲ ਨੇਪਰੇ ਚੜਿਆ ਸੀ ਅਤੇ ਇੱਕ ਵਧਿਆ ਸਕੂਲ ਦਾ ਨਿਰਮਾਣ ਉਸਾਰੀ ਅਧੀਨ ਹੈ। ਇਹ ਐਵਾਰਡ ਦੇਸ਼ ਭਰ ਦੇ ਕੈਨੇਡੀਅਨ ਖੇਤਰਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਵਿੱਚੋਂ ਸਵੈਸੇਵੀ ਸੇਵਾ ਲਈ ਸਭ ਤੋਂ ਉੱਚਾ ਸਨਮਾਨ ਹੈ ਜੋ ਇੱਕ ਵਿਅਕਤੀ ਕੈਨੇਡੀਅਨ ਆਨਰਜ਼ ਸਿਸਟਮ ਵਿੱਚ ਪ੍ਰਾਪਤ ਕਰ ਸਕਦਾ ਹੈ। ਕਨੇਡਾ ਦੀਆਂ ਸਮੂਹ ਸਿੱਖ ਜਥੇਬੰਦੀਆਂ ਨੇ ਭਾਈ ਨਿੱਜਰ ਦੀ ਸ਼ਹਾਦਤ ਤੋਂ ਬਾਦ ਸਮਾਜ ਦੇ ਹਰ ਵਰਗ ਦੀ ਸੇਵਾ, ਐਜੂਕੇਸਨ ਵਿੱਚ ਪਾਏ ਵਡਮੁੱਲੇ ਯੋਗਦਾਨ, ਬੁਜਰਗਾਂ ਦੀ ਦੇਖ ਭਾਲ ਕਰਨ ਲਈ ਇਸ ਐਵਾਰਡ ਦੀ ਮੰਗ ਕੀਤੀ ਗਈ ਹੈ। ਜਿਕਰਯੋਗ ਹੈ ਭਾਈ ਹਰਦੀਪ ਸਿੰਘ ਨਿੱਜਰ ਨੂੰ ਗੁਰਦਵਾਰਾ ਦੀ ਹਦੂਦ ਅੰਦਰ ਕੁਝ ਅਗਿਆਤ ਵਿਅਕਤੀਆਂ ਨੇ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਤੇ ਉਨ੍ਹਾਂ ਦੇ ਸੰਸਕਾਰ ਤੇ 50 ਹਜ਼ਾਰ ਤੋਂ ਉੱਪਰ ਵੱਖ ਵੱਖ ਧਰਮਾਂ ਦੇ ਲੋਕਾਂ ਨੇ ਪਹੁੰਚ ਕੇ ਆਪਣੀ ਸ਼ਰਧਾ ਦੇ ਫੁੱਲ ਅਰਪਣ ਕੀਤੇ ਸਨ। ਸੰਗਤਾਂ ਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਭਾਈ ਹਰਦੀਪ ਸਿੰਘ ਨਿੱਜਰ ਦੀ ਤਸਵੀਰ ਸਿੱਖ ਅਜਾਇਬ ਘਰ ਵਿੱਚ ਲਾਉਣ ਲਈ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਕੀਤੀ ਗਈ ਹੈ।
Kommentare