ਖ਼ਾਲਿਸਤਾਨੀ ਜਰਨੈਲ ਤੇ ਜਲਾਵਤਨੀ ਯੋਧੇ ਭਾਈ ਗਜਿੰਦਰ ਸਿੰਘ ਜੀ: ਜਿਨ੍ਹਾਂ ਪੰਥ ਪ੍ਰਤਿ ਆਪਣਾ ਸਾਰਾ ਜੀਵਨ ਸਮਰਪਤਿ ਕਰ ਦਿੱਤਾ।
ਜਾ ਕੇ ਤੱਕ ਪ੍ਰਦੇਸੀਆ ਉਹਨਾਂ ਵਣਾਂ ਦੇ ਪਾਰ
ਦੇਖ ਜਿਨ੍ਹਾਂ ਦੇ ਝੁਕੇ ਨਹੀਂ ਸੀਸ ਪਰਾਏ ਬਾਰ
~ ਹਰਿੰਦਰ ਸਿੰਘ ਮਹਿਬੂਬ
ਸਾਡੇ ਸਮਿਆਂ ਦੇ ਮਹਾਨ ਜਲਾਵਤਨੀ ਯੋਧੇ ਤੇ ਕਵੀ ਭਾਈ ਗਜਿੰਦਰ ਸਿੰਘ ਜੀ ਸੁਆਸਾਂ ਦੀ ਪੂੰਜੀ ਭੋਗ ਕੇ ਗੁਰੂ ਚਰਨਾਂ 'ਚ ਜਾ ਬਿਰਾਜੇ ਹਨ। ਉਨ੍ਹਾਂ ਦਾ ਤੁਰ ਜਾਣਾ ਅਸਹਿ ਦੁੱਖ ਹੈ। ਜੁਆਨੀ ਤੋਂ ਲੈ ਕੇ ਅੰਤਲੀ ਉਮਰ ਤੱਕ ਸੰਘਰਸ਼ਸ਼ੀਲ ਰਹਿਣ ਵਾਲੇ ਭਾਈ ਗਜਿੰਦਰ ਸਿੰਘ ਦਾ ਜੀਵਨ ਸਾਡੀਆਂ ਆਉਣ ਵਾਲੀਆਂ ਪੀੜੀਆਂ ਲਈ ਜਜ਼ਬਿਆਂ ਦੀ ਤਾਂਘ ਹੈ। ਭਾਈ ਗਜਿੰਦਰ ਸਿੰਘ ਨੇ ਇੱਕ ਵਾਰ ਜੋ ਜਜ਼ਬਿਆਂ ਦੀ ਲਕੀਰ ਖਿੱਚੀ, ਮੁੜ ਕਦੇ ਫਿਰ ਪੰਥ ਤੋਂ ਮੂੰਹ ਨਾ ਫੇਰਿਆ। ਭਾਈ ਗਜਿੰਦਰ ਸਿੰਘ ਦਾ ਅਕਾਲ ਚਲਾਣਾ ਸੰਸਾਰਕ ਤੌਰ 'ਤੇ ਉਦਾਸੀ ਵਾਲੀ ਗੱਲ ਹੈ ਪਰ ਨਾਲ ਹੀ ਇਹ ਚੜ੍ਹਦੀਕਲਾ ਦਾ ਪੈਗਾਮ ਹੈ। ਇਹ ਪ੍ਰਤੀਕ ਹੈ ਕਿ ਸਾਡੇ ਬੁੱਢੇ ਜਰਨੈਲ ਨੇ ਆਖਰੀ ਸਾਹਵਾਂ ਤੱਕ ਸੰਘਰਸ਼ ਵਿੱਢਿਆ। ਕਦੇ ਕਿਸੇ ਲਾਲਚ, ਦਬਾਅ ਹੇਠ ਗੋਡੇ ਨੀ ਟੇਕੇ। ਜਿੰਨਾ ਚਿਰ ਜੀਵਨ ਵਤੀਤ ਕੀਤਾ, ਓਨਾ ਚਿਰ ਸਿਰ ਉੱਚਾ ਕਰਕੇ ਅਣਖ ਨਾਲ ਜੀਵਿਆ।
ਸੰਨ ੧੯੯੫ ਵਿਚ ਪਹਲੀ ਵਾਰ ਭਾਈ ਸਾਬ ਨਾਲ ਪਹਿਲੀ ਵਾਰ ਮੇਲ ਹੋਇਆ , ਫਿਰ ੨੦ ਸਾਲ ਤੋਂ ਵੱਧ ਦਾ ਸਮਾਂ ਭਾਈ ਸਾਬ ਨਾਲ ਇਕ ਸੰਘਰਸ਼ੀ ਸਾਥੀ ਵਾਂਗ ਨਿਬਾਇਆ।
ਉਨ੍ਹਾਂ ਅੰਦਰ ਪੰਥ ਅਤੇ ਪੰਜਾਬ ਲਈ ਦਰਦ ਉਨ੍ਹਾਂ ਦੀ ਲਿਖਤਾਂ ਰਾਹੀਂ ਸਾਫ ਦਿਖਦਾ ਸੀ।
ਪਿਛਲੇ ਇਕ ਸਾਲ ਤੋਂ ਭਾਈ ਸਾਬ ਤੇ ਦਾਸ ਇੱਕਠੇਰਹੇ ਜਦੋਂ ਦੁਸ਼ਮਣ ਆਪਣੀਆ ਨੀਚ ਹਰਕਤਾਂ ਤੇ ਉਤਰ ਆਇਆ
ਤਾਂ ਫਿਰ ਅਸੀ ਇੱਕਠੇ ਰਹਿਣ ਦਾ ਸੋਚਿਆ।
ਬੇਖੌਫ ਜੁਝਾਰੂ ਭਾਈ ਗਜਿੰਦਰ ਸਿੰਘ ਨੂੰ ਪ੍ਰਣਾਮ ਜਿਨ੍ਹਾਂ ੪੦ ਸਾਲ ਤੋਂ ਵੱਧ ਜਲਾਵਤਨੀ ਵੇਖੀ ਪਰ ਦਿੱਲੀ ਦੀ ਈਨ ਨਹੀਂ ਮਨੀ।
ਉਨ੍ਹਾਂ ਆਪਣੇ ਸੰਘਰਸ਼ ਨੂੰ ਗੁਰਮੁਖੀ ਦੇ ਅੱਖਰਾਂ 'ਚ ਪਰੋਇਆ ਵੀ। ਅਜਿਹੀਆਂ ਲਿਖਤਾਂ ਰਚੀਆਂ ਜੋ ਮਨ ਨੂੰ ਝੰਜੋੜਨ ਦਾ ਦਮ ਰੱਖਦੀਆਂ ਹਨ: ਪੰਜ ਤੀਰ ਹੋਰ, ਸੂਰਜ ਤੇ ਖ਼ਾਲਿਸਤਾਨ, ਜੰਗ ਜਾਰੀ ਏ, ਲਕੀਰ, ਵਸੀਅਤਨਾਮਾ ਆਦਿ। ਇੰਨੇ ਮਹਾਨ ਸਾਹਿਤਕਾਰ ਸਨ ਕਿ 1975 'ਚ ਕਾਵਿ ਸੰਗ੍ਰਹਿ 'ਪੰਜ ਤੀਰ ਹੋਰ' ਲਿਖਿਆ, ਜਿਸ 'ਤੇ ਪਾਬੰਦੀ ਲਾ ਦਿੱਤੀ ਗਈ।
"ਮੈ ਜਦ ਤਲਵਾਰ ਉਠਾਵਾਂਗਾ
ਬਘੇਲ ਸਿੰਘ ਬਣ ਕੇ ਆਵਾਂਗਾ
ਤਦ ਇਹ ਮੈਨੂੰ ਨਜ਼ਰਾਂ ਵਿਛਾਉਣਗੇ
(ਭਾਈ ਗਜਿੰਦਰ ਸਿੰਘ, ਦਿੱਲੀ ਤੇ ਲਾਲ ਕਿਲ੍ਹਾ ਕਵਿਤਾ ਵਿਚੋਂ)
ਭਾਈ ਗਜਿੰਦਰ ਸਿੰਘ ਦੀ ਸਖਸ਼ੀਅਤ ਨੇ ਬਹੁਤਿਆਂ ਦੇ ਮਨਾਂ ਵਿਚ ਸੰਘਰਸ਼ ਦੀ ਅਤੇ ਅਜ਼ਾਦੀ ਦੀ ਚਿਣਗ ਲਾਈ। ਬਾਦਲਕਿਆਂ ਨੇ ਉਹਨਾਂ ਨੂੰ ਬਹੁਤ ਵਾਰੀ ਕਿਹਾ ਕਿ ਤੁਸੀਂ ਪੰਜਾਬ ਪਰਤ ਆਓ ਤੇ ਲਾਲਚ ਦਿੱਤੇ ਕਿ MLA ਜਾਂ MP ਬਣਾ ਦਿਆਂਗੇ ਪਰ ਭਾਈ ਗਜਿੰਦਰ ਸਿੰਘ ਦਾ ਇੱਕੋ ਜੁਆਬ ਸੀ: ਵਾਪਸ ਆਇਆ ਤਾਂ ਗੱਲ ਅਜ਼ਾਦੀ ਦੀ ਚੱਲੇਗੀ ਨਹੀਂ ਤਾਂ ਜਲਾਵਤਨੀ ਮਨਜ਼ੂਰ ਹੈ। ਭਾਈ ਗਜਿੰਦਰ ਸਿੰਘ ਨੇ ਕਰੀਬ ਸਵਾ ਚਾਰ ਦਹਾਕੇ (44 ਸਾਲ) ਜਲਾਵਤਨੀ ਕੱਟੀ। 1978 ਵਿਚ ਉਹਨਾਂ ਨੇ ਦਲ ਖਾਲਸਾ ਦਾ ਗਠਨ ਕੀਤਾ। ਸੰਤ ਜਰਨੈਲ ਸਿੰਘ ਦੀ ਰਿਹਾਈ ਖਾਤਰ ਏਅਰ ਇੰਡੀਆ ਦਾ ਜਹਾਜ਼ ਅਗਵਾ ਕੀਤਾ। ਆਪਣੀ ਬੱਚੀ ਤੇ ਪਤਨੀ ਤੋਂ ਸਾਰੀ ਉਮਰ ਦੂਰ ਰਹੇ। ਇਹ ਉਹਨਾਂ ਦੇ ਜੀਵਨ ਦੀ ਘਾਲਣਾ ਸੀ।
ਇੱਕ ਸੁਪਨਾ ਦੇਖਿਆ ਸੀ ਸਵੈਮਾਣ ਨਾਲ ਜੀਣ ਦਾ
ਦਿੱਲੀ ਦਾ ਦੁੱਧ ਛੱਡ ਅੰਮ੍ਰਿਤਸਰ ਦਾ ਪਾਣੀ ਪੀਣ ਦਾ
~ਭਾਈ ਗਜਿੰਦਰ ਸਿੰਘ
ਆਪਣੇ ਜਲਾਵਤ ਸਾਥੀ ਦੇ ਜਾਣ ਦਾ ਦੁੱਖ ਹੈ ਸੰਘਰਸ਼ ਦਾ ਇਨ੍ਹਾਂ ਸਮਾਂ ਨਾਲ ਵੇਖਿਆ।
ਕਾਫੀ ਦੂਰ ਅੰਦੇਸ਼ੀ ਦੇ ਮਾਲਕ ਤੇ ਦਿੱਲੀ ਦੀ ਹਕੂਮਤ ਨੂੰ ਸਦਾ ਆਪਣੀ ਲਿਖਤਾਂ ਨਾਲ ਲਲਕਾਰਦੇ ਰਹੇ।
ਅਸੀਂ ਜਦ ਇਕੱਠੇ ਬਹਿਣਾ ਤੇ ਹੱਸਣਾ ਭਾਈ ਸਾਬ ਨੇ ਕਹਿਣਾ ਅੱਜ ਫੇਰ ਮੇਰਾ ਫੇਸਬੁੱਕ ਖਾਤਾ ਬੈਨ ਕਰਤਾ , ਕਿੰਨਾ ਖੌਫ ਸੀ ਦਿੱਲੀ ਨੂੰ ਉਨ੍ਹਾਂ ਦੀ ਲਿਖਤਾਂ ਦਾ। ਆਪਣੇ ਸਾਥੀ ਦੀਆਂ ਯਾਦਾਂ ਉਸਦੀਆਂ ਗੱਲਾਂ ਮੈਨੂੰ ਸਦਾ ਚੇਤੇ ਰਹਿਣਗੀਆਂ । ਦਾਸ ਤੇ ਸਮੂਹ ਜਥੇਬੰਦੀ ਖਾਲਿਸਤਾਨ ਜ਼ਿੰਦਾਬਾਦ ਫੋਰਸ ਭਾਈ ਗਜਿੰਦਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਇਹ ਵਾਅਦਾ ਕਰਦੇ ਹਾਂ ਕੀ ਜਿਨੀ ਦੇਰ ਖਾਲਿਸਤਾਨ ਦੀ ਪ੍ਰਾਪਤੀ ਨਹੀਂ ਹੁੰਦੀ ਅਸੀਂ ਕਦੇ ਆਰਾਮ ਨਾਲ ਨਹੀਂ ਬੈਠਾਂਗੇ ਅਤੇ ਜੰਗ-ਏ- ਆਜ਼ਾਦੀ ਨੂੰ ਜਾਰੀ ਰਖਾਂਗੇ ।
ਖਾਲਿਸਤਾਨ ਜ਼ਿੰਦਾਬਾਦ
ਗੁਰੂ ਪੰਥ ਦਾ ਦਾਸ
-ਰਣਜੀਤ ਸਿੰਘ ਜੰਮੂ (ਨੀਟਾ)
Comments