ਕਨੇਡਾ ‘ਚ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
ਕਨੇਡਾ, ਇੰਗਲੈਂਡ, ਅਮਰੀਕਾ, ਜਰਮਨ , ਫਰਾਂਸ, ਇਟਲੀ ਆਦਿ ਦੇਸ਼ਾਂ ਤੋਂ ਹਜ਼ਾਰਾਂ ਸਿੱਖ ਸੰਗਤਾਂ ਹੋਈਆ ਸ਼ਾਮਿਲ, ਘੰਟਿਆਂ ਬੰਧੀ ਸਰੀ ਦੀਆਂ ਸੜਕਾਂ ਤੇ ਲੱਗਾ ਲੰਮਾ ਜਾਮ
ਪੱਛਮੀ ਮੁਲਕ ਭਾਰਤ ਤੋਂ ਖਾਲਿਸਤਾਨ ਦੀ ਅਜ਼ਾਦੀ ਨੂੰ ਫ਼ਲਸਤੀਨ , ਯੂਕਰੇਨ ਦੇ ਲੋਕਾਂ ਦੀ ਅਜ਼ਾਦੀ ਵਾਂਗੂ ਲੈਣ ਦੀ ਤਾਈਦ - ਪੰਥਕ ਆਗੂ ਕਨੇਡਾ
ਡੈਲਟਾ - - ਗੁਰੂ ਨਾਨਕ ਸਿੱਖ ਗੁਰਦਵਾਰਾ ਦੇ ਮੁੱਖ ਸੇਵਾਦਾਰ ਤੇ ਖਾਲਿਸਤਾਨ ਆਗੂ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਨੂੰ ਦੇਸ਼ ਵਿਦੇਸ਼ਾਂ ਦੀਆਂ 50 ਹਜ਼ਾਰਾਂ ਤੋਂ ਉੱਪਰ ਸੰਗਤਾਂ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ।
ਭਾਈ ਹਰਦੀਪ ਸਿੰਘ ਨਿੱਜਰ ਨੂੰ ਗੁਰਦਵਾਰਾ ਸਾਹਿਬ ਦੇ ਦਰ ਤੇ ਕਾਰ ਵਿੱਚ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਜਿਸ ਦਾ ਸਿੱਖ ਕੋਮ ਵੱਲੋਂ ਇਸ ਕਾਰੇ ਲਈ ਭਾਰਤੀ ਏਜੰਸੀਆਂ ਦਾ ਹੱਥ ਹੋਣ ਦੀ ਗੱਲ ਆਖੀ ਜਾ ਰਹੀ ਹੈ ਅਤੇ ਕਨੇਡਾ ਪੁਲਸ ਵੱਲੋਂ ਗੁਰਦਵਾਰਾ ਸਾਹਿਬ ਦੇ ਮੁਖੀ ਦੇ ਦਿਨ ਦਿਹਾੜੇ ਹੋਏ ਕਤਲ ਵਿੱਚ ਹਰ ਪੱਖ ਤੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਸਿੱਖ ਜਥੇਬੰਦੀਆਂ ਦਾ ਮੰਨਣ ਹੈ ਕਿ ਏਜੰਸੀਆਂ ਨੂੰ ਸ ਨਿੱਜਰ ਦੇ ਕਤਲ ਹੋਣ ਦੀ ਸੂਹ ਸੀ ਪਰ ਏਜੰਸੀਆਂ ਉਸ ਦੀ ਜਾਨ ਬਚਾਉਣ ਵਿੱਚ ਅਸਫਲ ਹੋਈਆਂ ਹਨ ਤੇ ਪੁਲਸ ਹੱਥ ਦੇ ਉੱਪਰ ਹੱਥ ਰੱਖ ਵੇਖਦੀ ਰਹੀ ਤੇ ਕਾਤਲ ਕਤਲ ਕਰ ਭੱਜ ਗਏ।
ਜਿਕਰਯੋਗ ਹੈ ਭਾਰਤ ਦੀ ਐਨ ਆਈ ਏ ਨੇ ਨਿੱਜਰ ਦੇ ਸਿਰ ਦਾ 10 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ ਅਤੇ ਸ ਨਿੱਜਰ ਤੇ ਪੰਜਾਬ ਪੁਲਸ ਨੇ ਅਨੇਕਾਂ ਟਾਰਗਿੱਟ ਕਿਲਿੰਗ ਦੇ ਕੇਸ ਦਰਜ ਕੀਤੇ ਸਨ ਦੇ ਅੰਤਿਮ ਸੰਸਕਾਰ ਸਮੇਂ ਹਜ਼ਾਰਾਂ ਦਾ ਇਕੱਠ ਹੋਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸੰਗਤਾਂ ਵਿੱਚ ਭਾਈ ਨਿੱਜਰ ਦੀਆਂ ਬੰਦੂਕ ਨਾ ਚੁੱਕ ਕੇ ਰੈਫਰੈਡਮ ਲਈ ਵੋਟਾਂ ਦੀ ਮੰਗ ਕਰਦੇ ਦੀਆਂ ਵੀਡਿਓ ਵਿਖਾਈਆਂ ਗਈਆਂ।
ਗੁਰੂ ਨਾਨਕ ਸਿੱਖ ਗੁਰਦਵਾਰਾ ਡੈਲਟਾ ਸਰੀ ਬੀ ਸੀ ਵਿੱਚ ਆਰਜ਼ੀ ਸਟੇਜ ਬਣਾ ਕੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦੇ ਸਰੀਰ ਨੂੰ ਸੰਗਤਾਂ ਦੇ ਦਰਸ਼ਨਾਂ ਲਈ ਰੱਖਿਆ ਗਿਆ ਸੀ ਜਿਥੇ ਕਨੇਡਾ ਦੇ ਵੱਖ ਵੱਖ ਸੂਬਿਆਂ, ਇੰਗਲੈਂਡ , ਅਮਰੀਕਾ, ਜਰਮਨੀ, ਇਟਲੀ, ਫਰਾਂਸ ਆਦਿ ਦੇਸ਼ਾਂ ਵਿੱਚੋਂ ਵੱਡੀ ਗਿਣਤੀ ਵਿੱਚ ਭਾਈ ਨਿੱਜਰ ਨੂੰ ਪਿਆਰ ਕਰਨ ਵਾਲੀਆਂ ਸੰਗਤਾਂ ਖਾਲਿਸਤਾਨ ਦੇ ਝੰਡੇ ਲਹਿਰਾਉਂਦੇ ਖਾਲਿਸਤਾਨ ਜ਼ਿੰਦਾਬਾਦ, ਅਮਰ ਸ਼ਹੀਦ ਭਾਈ ਨਿੱਜਰ ਤੇਰੀ ਸੋਚ ਤੇ ਪਹਿਰਾ ਦੇਣ ਦਾ ਵਾਅਦਾ ਕਰ ਅੰਤਿਮ ਯਾਤਰਾ ਵਿੱਚ ਸ਼ਾਮਲ ਹੋਈਆ।
ਸੰਗਤਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚ ਕੇ ਕੌਮ ਦੇ ਜਰਨੈਲ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਨੂੰ ਲੰਮੀਆਂ ਲਾਈਨਾਂ ਚ ਲੱਗ ਕੇ ਘੰਟਿਆਂ ਬੱਧੀ ਇੰਤਜ਼ਾਰ ਕਰਕੇ ਸੰਗਤਾਂ ਨੇ ਉਨਾਂ ਦੇ ਅੰਤਿਮ ਦਰਸ਼ਨ ਕੀਤੇ ਅਤੇ ਉਨਾਂ ਦੀ ਸੋਚ ਤੇ ਚੱਲਣ ਦਾ ਪ੍ਰਣ ਅਤਿੰਮ ਵਿਦਾਇਗੀ ਦਿੱਤੀ ਗਈ। ਭਾਈ ਨਿੱਜਰ ਦੇ ਸਰੀਰ ਨੂੰ ਖਾਲਿਸਤਾਨ ਝੰਡਿਆਂ ਵਿੱਚ ਲਪੇਟ, ਖਾਲਸਾ ਰਵਾਇਤ ਸ਼ਸਤਰਾਂ ਨਾਲ ਸਲਾਮੀ ਦਿੱਤੀ ਗਈ। ਇਸ ਯਾਤਰਾ ਵਿੱਚ ਕਨੇਡਾ ਸਰਕਾਰ ਵੱਲੋਂ ਐਮ ਪੀ, ਸਥਾਨਕ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਦੇ ਮੈਂਬਰ ਵੱਖ ਵੱਖ ਜਥੇਬੰਦੀਆਂ ਦੇ ਮੁਖੀ ਸਹਿਬਾਨ, ਦਲ ਖ਼ਾਲਸਾ ਮੁਖੀ ਸ ਗਜਿੰਦਰ ਸਿੰਘ, ਬੱਬਰ ਖਾਲਸਾ ਵੱਲੋਂ ਭਾਈ ਵਧਾਵਾ ਸਿੰਘ ਬੱਬਰ, ਭਾਈ ਮਹਿਲ ਸਿੰਘ, ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਭਾਈ ਰਣਜੀਤ ਸਿੰਘ ਨੀਟਾ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਬਾਪੂ ਜੀ ਗੁਰਚਰਨ ਸਿੰਘ, ਭਾਈ ਜਗਤਾਰ ਸਿੰਘ ਤਾਰਾ, ਐਮ ਪੀ ਸਿਮਰਨਜੀਤ ਸਿੰਘ ਮਾਨ ਵੱਲੋਂ ਵੀ ਸ਼ੌਕ ਸੰਦੇਸ਼ ਭੇਜੇ ਗਏ ਜੋ ਪੜ ਕੇ ਸੁਣਾਏ ਗਏ। ਭਾਈ ਨਿੱਜਰ ਦੀ ਅੰਤਿਮ ਯਾਤਰਾ ਕਾਲੀ ਕਾਰ ਜਿਸ ਦੇ ਸਭ ਤੋਂ ਅੱਗੇ ਕਨੇਡਾ ਪੁਲਸ ਦੀਆਂ ਕਾਰਾਂ, ਗੁਰਦਵਾਰਾ ਸਾਹਿਬ ਦੇ ਮੈਂਬਰ, ਭਾਈ ਨਿੱਜਰ ਦੇ ਪਰਿਵਾਰਕ ਮੈਂਬਰ ਤੋਂ ਇਲਾਵਾ ਹਜ਼ਾਰਾਂ ਸਿੱਖ ਸੰਗਤਾਂ ਕੇਸਰੀ ਨਿਸ਼ਾਨ ਖਾਲਿਸਤਾਨ ਦੇ ਝੰਡੇ ਲਹਿਰਾਉਂਦੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਮਾਰਦੇ ਵੱਡਾ ਕਾਫਲੇ ਵਿੱਚ ਤੁਰੇ ਜਾ ਰਹੇ ਸਨ।
ਭਾਈ ਨਿੱਜਰ ਦਾ ਅੰਤਿਮ ਸੰਸਕਾਰ ਵੈਲੀ ਵਿਉ ਸਰੀ ਵਿੱਚ ਦੇਰ ਸ਼ਾਮ ਕੀਤਾ ਗਿਆ। ਗੁਰੂ ਨਾਨਕ ਸਿੱਖ ਗੁਰਦਵਾਰਾ ਡੈਲਟਾ ਵਿੱਚ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਨਮਿਤ ਸਹਿਜ ਪਾਠ ਦੇ ਭੋਗ ਪਾਏ ਗਏ ਉਪਰੰਤ ਵੈਰਾਗ ਮਈ ਕੀਰਤਨ ਕੀਤਾ ਗਿਆ। ਇਸ ਮੌਕੇ ਸ਼ਹੀਦੀ ਸਮਾਗਮ ਦੌਰਾਨ ਪੰਥਕ ਬੁਲਾਰਿਆਂ ਨੇ ਕਿਹਾ ਕਿ ਪੱਛਮੀ ਮੁਲਕ ਅੰਤਰਾਸ਼ਟਰੀ ਮੰਚ ਤੋਂ ਖਾਲਿਸਤਾਨ ਦੀ ਅਜ਼ਾਦੀ ਨੂੰ ਫ਼ਲਸਤੀਨ , ਯੂਕਰੇਨ ਦੇ ਲੋਕਾਂ ਦੀ ਅਜ਼ਾਦੀ ਵਾਂਗੂ ਲੈਣ ਦੀ ਤਾਈਦ ਕੀਤੀ ਗਈ। ਗੁਰੂ ਨਾਨਕ ਸਿੱਖ ਗੁਰਦਵਾਰਾ ਪ੍ਰਬੰਧ ਵੱਲੋਂ ਭਾਈ ਹਰਦੀਪ ਸਿੰਘ ਨਿੱਜਰ ਨੂੰ ਸ਼ਹੀਦੀ ਤੋਂ ਬਾਦ ਵੀ ਮੁੱਖ ਸੇਵਾਦਾਰ ਰਹਿਣਗੇ ਦਾ ਪ੍ਰਣ ਕੀਤਾ ਗਿਆ। ਇਸ ਮੋਕੇ ਭਾਈ ਨਿੱਜਰ ਦੇ ਪਿਤਾ ਸ ਪਿਆਰਾ ਸਿੰਘ ਤੇ ਮਾਤਾ ਸੁਰਿੰਦਰ ਕੋਰ ਤੇ ਸਮੂਹ ਪਰਿਵਾਰ ਨੂੰ ਸ਼ਹੀਦ ਭਾਈ ਦਿਲਾਵਰ ਸਿੰਘ, ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ, ਸ਼ਹੀਦ ਜਸਵੰਤ ਸਿੰਘ ਖਾਲੜਾ, ਸ਼ਹੀਦ ਭਾਈ ਅਮਰੀਕ ਸਿੰਘ ਦੇ ਪਰਿਵਾਰਾਂ ਵੱਲੋਂ ਸਿਰੋਪਾ ਪਾ ਸਨਮਾਨ ਕੀਤਾ ਗਿਆ। ਭਾਈ ਨਿੱਜਰ ਦੇ ਭੁਜੰਗੀ ਬਲਰਾਜ ਸਿੰਘ ਨੂੰ ਵੱਖ ਵੱਖ ਸੰਸਥਾਵਾਂ ਦੇ ਮੈਂਬਰਾਂ ਵੱਲੋਂ ਦਸਤਾਰਾਂ ਭੇਟ ਕੀਤੀਆਂ ਗਈਆਂ।
Comments