ਸਰਕਾਰੀ ਅਦਾਲੱਤ ਦੇ ਕਟਹਿਰੇ ਵਿੱਚ ਜਿੱਥੇ ਦੀਪ ਸਿੱਧੂ ਖੜ੍ਹਾ ਹੈ,
ਓਥੇ ਸਟੇਜੀ ਲੀਡਰ ਲੋਕਾਂ ਦੇ ਕਟਿਹਿਰੇ ਵਿੱਚ ਖੜ੍ਹੇ ਨਜ਼ਰ ਆ ਰਹੇ ਹਨ

ਖੱਲ ਦੀਪ ਸਿੱਧੂ ਦੀ ਗਿ੍ਰਫਤਾਰੀ ਦੀ ਖਬਰ ਪੜ੍ਹਨ/ਸੁਣਨ ਨੂੰ ਮਿਲੀ ਸੀ । ਇੱਕ ਖਬਰ ਕਹਿੰਦੀ ਹੈ, ਕਿ ਕਰਨਾਲ ਤੋਂ ਗਿ੍ਰਫਤਾਰ ਕੀਤਾ ਗਿਆ ਹੈ, ਦੂਜੀ ਖਬਰ ਮੁਤਾਬਕ ਜ਼ੀਰਕਪੁਰ ਤੋਂ ਗਿ੍ਰਫਤਾਰ ਕੀਤਾ ਗਿਆ ਹੈ, ਤੇ ਤੀਜੀ ਖਬਰ ਮੁਤਾਬਕ ਉਹ ਖੁੱਦ ਪੁਲਸ ਸਾਹਮਣੇ ਪੇਸ਼ ਹੋਇਆ ਹੈ ।
ਦੀਪ ਸਿੱਧੂ ਦੀ ਗਿ੍ਰਫਤਾਰੀ ਨੂੰ ਬੁਝਾਰਤ ਕਿਉਂ ਬਣਾਇਆ ਜਾ ਰਿਹਾ ਹੈ । ਇਸ ਦਾ ਜਵਾਬ ਮਿਲਣ ਵਿੱਚ ਕੁੱਝ ਵਕਤ ਲੱਗ ਸਕਦਾ ਹੈ ।
ਕਿਸਾਨ ਮੋਰਚੇ ਦੇ ਸਟੇਜੀ ਲੀਡਰਾਂ ਦੇ ਬਿਆਨਾਂ ਦੀ ਸੁਰ ਹੁਣ ਵੀ ਦੀਪ ਵਿਰੋਧੀ ਹੈ, ਜਿਵੇਂ ਉਹ ਇਸ ਗਿ੍ਰਫਤਾਰੀ ਤੇ ਸ਼ੁਕਰ ਮਨਾ ਰਹੇ ਹੋਣ ।
ਕੱਲ ਸ਼ਾਮ ਦੀਪ ਸਿੱਧੂ ਨੂੰ ਦਿੱਲੀ ਦੀ ‘ਤੀਸ ਹਜ਼ਾਰੀ ਅਦਾਲੱਤ’ ਵਿੱਚ ਪੇਸ਼ ਕਰ ਕੇ ਉਸ ਦਾ ਸੱਤ ਦਿਨ ਦਾ ਰਿਮਾਂਡ ਵੀ ਲੈ ਲਿਆ ਗਿਆ ਹੈ ।
ਸਰਕਾਰੀ ਅਦਾਲੱਤ ਦੇ ਕਟਹਿਰੇ ਵਿੱਚ ਜਿੱਥੇ ਦੀਪ ਸਿੱਧੂ ਖੜ੍ਹਾ ਹੈ, ਓਥੇ ਸਟੇਜੀ ਲੀਡਰ ਲੋਕਾਂ ਦੇ ਕਟਿਹਿਰੇ ਵਿੱਚ ਖੜ੍ਹੇ ਨਜ਼ਰ ਆ ਰਹੇ ਹਨ ।
ਫੇਸਬੁੱਕ ਉਤੇ ਨੌਜਵਾਨਾਂ ਵਿੱਚ ਦੀਪ ਸਿੱਧੂ ਪ੍ਰਤੀ ਪਿਆਰ ਅਤੇ ਹਮਾਇਤ ਦੀ ਇੱਕ ਨਵੀਂ ਲਹਿਰ ਦੇਖਣ ਨੂੰ ਮਿੱਲ ਰਹੀ ਹੈ ।
ਉਮੀਦ ਤਾਂ ਇਹੀ ਕਰਨੀ ਬਣਦੀ ਹੈ ਕਿ ਦੀਪ ਸਿੱਧੂ ਗਿ੍ਰਫਤਾਰੀ ਤੋਂ ਬਾਦ ਵੀ ਆਪਣੇ ਵਿਚਾਰਾਂ ਵਿਚ ਦਿ੍ਰੜ ਤੇ ਬੁਲੰਦ ਹੌਂਸਲਾ ਰਹੇਗਾ, ਤੇ ਸਟੇਜੀ ਲੀਡਰਾਂ ਦੇ ਇਲਜ਼ਾਮਾਂ ਦਾ ਜਵਾਬ ਉਸ ਦੀ ਦਿ੍ਰੜਤਾ ਖੁੱਦ ਬਣੇਗੀ ।
ਮੇਰੀ ਅਰਦਾਸ ਉਸ ਦੀ ਚੜ੍ਹਦੀ ਕਲਾ ਲਈ ਹੈ । ਵਾਹਿਗੁਰੂ ਉਸ ਨੂੰ ਹਰ ਹਾਲਾਤ ਦਾ ਮੁਕਾਬਲਾ ਕਰਨ ਲਈ ਹਿੰਮੱਤ, ਹੌਂਸਲਾ ਤੇ ਸੁਮੱਤ ਬਖਸ਼ੇ ।
ਗਜਿੰਦਰ ਸਿੰਘ, ਦਲ ਖਾਲਸਾ ।
10.2.2021
………………
Comments