WHO ਦੇ ਯੂਰਪ ਦਫ਼ਤਰ ਨੇ ਕੋਰੋਨਾ ਨਾਲ ਮੌਤਾਂ ਵਧਣ ਦਾ ਜਤਾਇਆ ਖ਼ਦਸ਼ਾ
- TimesofKhalistan
- Nov 23, 2021
- 1 min read

ਜੇਨੇਵਾ-ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦੇ ਯੂਰਪ ਦਫ਼ਤਰ ਨੇ ਕਿਹਾ ਕਿ ਅਗਾਊਂ ਅਨੁਮਾਨਾਂ ਮੁਤਾਬਕ ਇਸ ਮਹਾਦੀਪ ਦੇ 53 ਦੇਸ਼ਾਂ 'ਚ ਅਗਲੀ ਬਸੰਤ ਤੱਕ ਕੋਰੋਨਾ ਵਾਇਰਸ ਮਹਾਮਾਰੀ ਨਾਲ ਸੱਤ ਲੱਖ ਹੋਰ ਲੋਕਾਂ ਦੀ ਮੌਤ ਹੋ ਸਕਦੀ ਹੈ ਜਿਸ ਨਾਲ ਇਨਫੈਕਸ਼ਨ ਨਾਲ ਮੌਤ ਦੇ ਕੁੱਲ ਮਾਮਲੇ 20 ਲੱਖ ਤੋਂ ਜ਼ਿਆਦਾ ਹੋ ਸਕਦੇ ਹਨ। ਡਬਲਯੂ.ਐੱਚ.ਓ. ਯੂਰਪ ਦਾ ਦਫ਼ਤਰ ਡੈਨਮਾਰਕ ਦੀ ਰਾਜਧਾਨੀ ਕੋਪੇਨਹੇਗਨ 'ਚ ਹੈ।
ਉਸ ਨੇ ਇਨਫੈਕਸ਼ਨ ਤੋਂ ਸੁਰੱਖਿਆ ਉਪਾਅ 'ਚ ਕਮੀ ਅਤੇ ਟੀਕਿਆਂ ਨਾਲ ਮਾਮੂਲੀ ਬੀਮਾਰੀਆਂ ਸਾਹਮਣੇ ਆਉਣ ਦੇ ਵਧਦੇ ਸਬੂਤਾਂ ਦਾ ਹਵਾਲਾ ਦਿੱਤਾ ਹੈ ਅਤੇ ਕਿਹਾ ਕਿ ਕਮਜ਼ੋਰ ਸਮਰਥਾ ਸਮੇਤ ਸਭ ਤੋਂ ਜ਼ਿਆਦਾ ਸੰਵੇਦਨਸ਼ੀਲ ਆਬਾਦੀ ਨੂੰ ਟੀਕੇ ਦੀ ਬੂਸਟਰ ਖੁਰਾਕ ਦੇਣ 'ਚ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਹਾਲਾਂਕਿ, ਜੇਨੇਵਾ 'ਚ ਡਬਲਯੂ.ਐੱਚ.ਓ. ਦੇ ਅੰਤਰਰਾਸ਼ਟਰੀ ਹੈੱਡਕੁਆਰਟਰ ਨੇ ਸਾਲ ਦੇ ਆਖਿਰ 'ਚ ਬੂਸਟਰ ਖੁਰਾਕਾਂ ਦੀ ਵਰਤੋਂ 'ਤੇ ਰੋਕ ਦੀ ਵਾਰ-ਵਾਰ ਵਕਾਲਤ ਕੀਤੀ ਹੈ ਤਾਂ ਕਿ ਉਨ੍ਹਾਂ ਵਿਕਾਸਸ਼ੀਲ ਦੇਸ਼ਾਂ ਲਈ ਖੁਰਾਕ ਉਪਲੱਬਧ ਕਰਵਾਈ ਜਾ ਸਕੇ ਜਿਥੇ ਅਮੀਰ ਦੇਸ਼ਾਂ ਦੀ ਤੁਲਨਾ 'ਚ ਕੋਵਿਡ ਰੋਕੂ ਟੀਕਿਆਂ ਦੀ ਕਮੀ ਰਹੀ ਹੈ।
ਡਬਲਯੂ.ਐੱਚ.ਓ. ਯੂਰਪ ਨੇ ਲੋਕਾਂ ਨੂੰ ਟੀਕਾ ਲਵਾਉਣ ਅਤੇ ਉਚਿਤ ਸਾਫ਼-ਸਫਾਈ ਦਾ ਧਿਆਨ ਰੱਖਣ ਦੀ ਅਪੀਲ ਕਰਦੇ ਹੋਏ ਆਪਸ 'ਚ ਇਕ ਯਕੀਨੀ ਦੂਰੀ ਬਣਾ ਕੇ ਰੱਖਣ ਨੂੰ ਕਿਹਾ ਹੈ ਤਾਂ ਕਿ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਡਬਲਯੂ.ਐੱਚ.ਓ. ਯੂਰਪ ਦੇ ਖੇਤਰੀ ਨਿਰਦੇਸ਼ਕ ਡਡਾ. ਕਲੂਜੇ ਨੇ ਇਕ ਬਿਆਨ 'ਚ ਕਿਹਾ ਕਿ ਅੱਜ ਪੂਰੇ ਯੂਰਪ ਅਤੇ ਮੱਧ ਏਸ਼ੀਆ 'ਚ ਕੋਵਿਡ-19 ਦੀ ਹਾਲਾਤ ਬਹੁਤ ਗੰਭੀਰ ਹੈ। ਸਾਡੇ ਸਾਹਮਣੇ ਆਉਣ ਵਾਲੀ ਸਰਦੀ ਦੀ ਚੁਣੌਤੀ ਹੈ ਪਰ ਸਾਨੂੰ ਉਮੀਹ ਨਹੀਂ ਛੱਡਣੀ ਚਾਹੀਦੀ ਕਿਉਂਕਿ ਅਸੀਂ ਸਾਰੀਆਂ-ਸਰਕਾਰਾਂ, ਸਿਹਤ ਅਧਿਕਾਰੀ ਅਤੇ ਆਮ ਲੋਕ ਮਹਾਮਾਰੀ 'ਤੇ ਕਾਬੂ ਪਾਉਣ 'ਚ ਫੈਸਲਾਕੁੰਨ ਕਾਰਵਾਈ ਕਰ ਸਕਦੇ ਹਾਂ।
Comments