26 ਜਨਵਰੀ ਭਾਰਤੀ ਗਣਤੰਤਰ ਦਿਵਸ ਨੂੰ “ਸਿੱਖ ਕਾਲਾ ਦਿਨ” ਵਜੋਂ ਮਨਾਉਣ- ਮਨਦੀਪ ਸਿੰਘ
- TimesofKhalistan

- 2 days ago
- 1 min read
22 ਮਾਰਚ ਨੂੰ ਸਿਆਟਲ ਵਿੱਚ ਹੋ ਰਹੇ ਰੈਫਰੈਂਡਮ ਵਿੱਚ ਸਿੱਖ ਕੌਮ ਵੱਧ ਚੜ੍ਹ ਕੇ ਵੋਟਾਂ ਪਾਉਣ - ਭਾਈ ਸੁੱਜੋ

ਨਿਊਯਾਰਕ - ਭਾਰਤ ਦੇ ਗਣਤੰਤਰ ਦਿਵਸ 26 ਜਨਵਰੀ ਨੂੰ , “ਸਿੱਖ ਕਾਲਾ ਦਿਨ” ਵਜੋਂ ਮਨਾਉਣਾ ਚਾਹੀਦਾ ਹੈ। ਭਾਰਤੀ ਸੰਵਿਧਾਨ ਦੀ ਉਸ ਧਾਰਾ ਵਿਰੁੱਧ ਅਸਹਿਮਤੀ ਦਾ ਪ੍ਰਗਟਾਵਾ ਹੈ ਜੋ ਸਿੱਖਾਂ ਦੀ ਵੱਖਰੀ ਧਾਰਮਿਕ ਪਛਾਣ ਨੂੰ ਨਕਾਰਦੀ ਹੈ।
ਭਾਈ ਮਨਦੀਪ ਸਿੰਘ ਤੇ ਭਾਈ ਚਰਨਜੀਤ ਸਿੰਘ ਸੱਜੇ ਨੇ ਕਿਹਾ ਕਿ ਭਾਰਤੀ ਸੰਵਿਧਾਨ ਦੀ ਧਾਰਾ 25 ਵਿੱਚ ਸਿੱਖਾਂ, ਬੌਧਾਂ ਅਤੇ ਜੈਨੀਆਂ ਨੂੰ ਹਿੰਦੂ ਧਰਮ ਦਾ ਹਿੱਸਾ ਦਰਸਾਇਆ ਗਿਆ ਹੈ, ਜੋ ਸਿੱਖ ਕੌਮ ਦੀ ਸੁਤੰਤਰ ਅਤੇ ਅਲੱਗ ਪਛਾਣ ਲਈ ਗੰਭੀਰ ਖ਼ਤਰਾ ਹੈ। ਇਸੇ ਕਾਰਨ ਹਰ ਸਾਲ 26 ਜਨਵਰੀ ਨੂੰ ਸਿੱਖ ਕੌਮ “ਸਿੱਖ ਕਾਲਾ ਦਿਨ” ਵਜੋਂ ਮਨਾਉਂਦੀ ਆ ਰਹੀ ਹੈ। ਇਸੇ ਸੰਵਿਧਾਨ ਹੇਠ ਭਾਰਤ ਵਿੱਚ ਸਿੱਖਾਂ ਦੀ ਨਸਲਕੁਸ਼ੀ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਸਿੱਖ ਧਰਮ ਇੱਕ ਸੁਤੰਤਰ ਧਰਮ ਹੈ, ਜਿਸ ਦੀ ਆਪਣੀ ਮਰਯਾਦਾ, ਰੀਤ-ਰਿਵਾਜ, ਧਾਰਮਿਕ ਦਰਸ਼ਨ ਅਤੇ ਵਿਲੱਖਣ ਇਤਿਹਾਸ ਹੈ। ਇਸਨੂੰ ਕਿਸੇ ਹੋਰ ਧਰਮ ਦਾ ਹਿੱਸਾ ਬਣਾਕੇ ਪੇਸ਼ ਕਰਨਾ ਸਿੱਖ ਕੌਮ ਦੀ ਅਸਲੀਅਤ ਨਾਲ ਅਨਿਆਇ ਹੈ।
ਇਸ ਮੌਕੇ ਭਾਈ ਚਰਨਜੀਤ ਸਿੰਘ ਸੱਜੌ ਨੇ ਕਿਹਾ ਕਿ ਭਾਰਤ ਤੋਂ ਵੱਖਰੇ ਦੇਸ਼ ਖਾਲਿਸਤਾਨ ਦੀ ਲਈ 22 ਮਾਰਚ ਨੂੰ ਸਿਆਟਲ ਵਿੱਚ ਹੋ ਰਹੇ ਰੈਫਰੈਂਡਮ ਵਿੱਚ ਸਿੱਖ ਕੌਮ ਵੱਧ ਚੜ੍ਹ ਕੇ ਵੋਟਾਂ ਪਾਏ।






Comments