ਵੋਟਾਂ ਵੱਖ ਵੱਖ ਸ਼ਹਿਰਾਂ ਵਿੱਚ ਬੂਥ ਲਾ ਕੇ ਪਾਈਆ ਜਾਣਗੀਆਂ
ਬਰਮਿੰਘਮ - ਪੰਜਾਬ ਰਿਫਰੈਡਮ ਲਈ ਚੋਣਾਂ ੩੧ ਅਕਤੂਬਰ ਤੋਂ ਲੰਡਨ ਤੋਂ ਸ਼ੁਰੂ ਹੋਣ ਜਾ ਰਹੀਆ ਹਨ। ਐਸ ਐਫ ਜੇ ਦੀ ਟੀਮ ਅਮਰੀਕਾ ਤੋਂ ਇੰਗਲੈਂਡ ਪਹੁੰਚ ਚੁੱਕੀ ਹੈ ਤੇ ਉਸ ਦੇ ਅਹੁਦੇਦਾਰ ਤੇ ਸਥਾਨਕ ਆਗੂ ਵੱਖ ਵੱਖ ਗੁਰਦਵਾਰਿਆਂ ਵਿੱਚ ਪ੍ਰਬੰਧਕ ਕਮੇਟੀਆਂ ਨਾਲ ਮੀਟਿੰਗਾਂ ਕਰਕੇ ਪੰਜਾਬ ਦੀ ਅਜ਼ਾਦੀ ਲਈ ਵੋਟਾਂ ਦੀ ਮੰਗ ਕਰ ਰਹੇ ਹਨ।
ਜਿਕਰਯੋਗ ਹੈ ਕਿ ਰਿਫਰੈਡਮ ਚੌਣਾ 2020 ਵਿੱਚ ਹੋਣੀਆਂ ਸਨ ਪਰ ਕੋਰੋਨਾ ਦੀ ਮਹਾਮਾਰੀ ਕਾਰਨ ਰਿਫਰੈਡਮ ਵੋਟਾਂ ਨੂੰ ਅੱਗੇ ਕਰਨਾ ਪਿਆ। ਇਹ ਚੌਣਾ ਪਹਿਲਾ ਭਾਰਤ ਦੇ ਅਜ਼ਾਦੀ ਦਿਵਸ 15 ਅਗਸਤ ਨੂੰ ਸ਼ੁਰੂ ਹੋਣੀਆਂ ਸਨ ਪਰ ਤਕਨੀਕੀ ਕਾਰਨਾਂ ਕਾਰਨ ਹੁਣ ਇਹ ਵੋਟਾਂ 31 ਅਕਤੂਬਰ ਨੂੰ ਸ਼ੁਰੂ ਹੋਣ ਦੀਆ ਸੰਭਾਵਨਾਵਾ ਹਨ।
ਮੁੱਖ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਵੱਖ ਵੱਖ ਥਾਂਵਾਂ ਤੇ ਵੱਡੇ ਹਾਲ ਬੁੱਕ ਕੀਤੇ ਗਏ ਹਨ ਤੇ ਵੋਟਰਾਂ ਨੂੰ ਬੱਸਾਂ ਰਾਹੀ ਬੂਥ ਥਾਂਵਾਂ ਤੇ ਲਿਜਾਉਣ ਦੇ ਪ੍ਰਬੰਧ ਮੁਕੰਮਲ ਹੋ ਚੁੱਕੇ ਹਨ।
ਹੁਣ ਵੇਖਣਾ ਹੋਵੇਗਾ ਆਨ ਲਾਇਨ ਬਣੀਆਂ ਵੋਟਾਂ ਵਿੱਚ ਕਿੰਨੇ ਕੁ ਪੰਜਾਬ ਰਿਫਰੈਡਮ ਲਈ ਸਿੱਖ, ਪੰਜਾਬੀ ਆਪਣੀ ਅਜ਼ਾਦੀ ਲਈ ਵੋਟਾਂ ਪਾਉਣ ਬਾਹਰ ਨਿਕਲਣਗੇ।
Comments