ਹਾਈਜੈਕਰ’ ਅਤੇ 40 ਸਾਲਾਂ ਤੋਂ ਜਲਾਵਤਨੀ ਹੈ ਭਾਈ ਗਜਿੰਦਰ ਸਿੰਘ ਦਲ ਖਾਲਸਾ


ਭਾਈ ਗਜਿੰਦਰ ਸਿੰਘ ਹਮੇਸਾਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਪੰਥਕ ਰਹਿਤ ਮਰਿਆਦਾ ਨੂੰ ਸਮਰਪਿਤ ਰਿਹਾ ਹੈ - ਰਣਜੀਤ ਸਿੰਘ ਰਾਣਾ ਯੂ ਕੇਬੀਤੇ ਦਿਨੀਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਵੱਖ ਵੱਖ ਖੇਤਰਾਂ ਵਿੱਚ ਸੇਵਾ ਕਰਕੇ ਨਾਮਣਾ ਖੱਟਣ ਵਾਲ਼ੀਆਂ ਗਿਆਰਾਂ ਸਿਰਮੌਰ ਪੰਥਕ ਸ਼ਖ਼ਸੀਅਤਾਂ ਨੂੰ ਸਨਮਾਨਤ ਕਰਨ ਦਾ ਨਿਰਣਾ ਲਿਆ ਗਿਆ ਹੈ। ਸਨਮਾਨਤ ਸ਼ਖ਼ਸੀਅਤਾਂ ਨਿਮਨਲਿਖਤ ਹਨ: ੧) ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਭਿੰਡਰਾਂਵਾਲੇ ੨) ਗਿਆਨੀ ਬਲਵੰਤ ਸਿੰਘ ਕੋਠਾ ੩) ਗਿਆਨੀ ਮੇਵਾ ਸਿੰਘ ੪) ਬਾਬਾ ਚਰਨ ਸਿੰਘ ਬੀੜ ਸਾਹਿਬ ਵਾਲੇ ੫) ਡਾਕਟਰ ਗੁਰਨਾਮ ਸਿੰਘ ਖਾਲਸਾ ੬) ਹਰਸਿਮਰਨ ਸਿੰਘ ਅਨੰਦਪੁਰ ਸਾਹਿਬ ੭) ਗਜਿੰਦਰ ਸਿੰਘ ਦਲ ਖਾਲਸਾ ੮) ਹਰਿੰਦਰ ਸਿੰਘ ਖਾਲਸਾ ਬਠਿੰਡਾ ੯) ਡਾਕਟਰ ਦਰਸ਼ਨ ਸਿੰਘ ੧੦) ਗਿਆਨੀ ਗੁਰਬਚਨ ਸਿੰਘ ਮੁਕਤਸਰੀ ੧੧) ਬਾਬਾ ਇਕਬਾਲ ਸਿੰਘ ਬੜੂ ਸਾਹਿਬ ਸਨਮਾਨਤ ਹੋ ਰਹੀ ਹਰ ਸ਼ਖ਼ਸੀਅਤ ਦਾ ਆਪੋ ਆਪਣੇ ਖੇਤਰ ਵਿੱਚ ਯੋਗਦਾਨ ਸਲਾਹੁਣਯੋਗ ਅਤੇ ਗੌਰਵਸ਼ਾਲੀ ਹੈ। ਇਸ ਸੁਚੱਜੀ ਚੋਣ ਨੇ ਜਿਵੇਂ ਪੰਥਕ ਸਰਬ-ਸੰਮਤੀ ਵਾਲਾ ਮਾਹੌਲ ਉਸਾਰਿਆ ਹੈ, ਉਸ ਲਈ ਸ੍ਰੀ ਅਕਾਲ ਤਖਤ ਸਾਹਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਵਧਾਈ ਦੇ ਹੱਕਦਾਰ ਹਨ। ਪੱਤਰਕਾਰੀ ਨਾਲ ਜੁੜੇ ਹੋਣ ਕਾਰਣ ਮੈਂ ਮਹਿਸੂਸ ਕੀਤਾ ਹੈ ਕਿ ਸਨਮਾਨਤ ਸ਼ਖ਼ਸੀਅਤਾਂ ਦਾ ਐਲਾਨ ਹੋਣ ਉਪਰੰਤ ਵਧੇਰੇ ਚਰਚਾ ਗਜਿੰਦਰ ਸਿੰਘ ਦਲ ਖਾਲਸਾ ਦੇ ਨਾਂ ਦੀ ਹੋਈ ਹੈ। ਵਧੇਰੇ ਚਰਚਾ ਦਾ ਕਾਰਣ ਉਸ ਦੇ ਨਾਂ ਨਾਲ ‘ਹਾਈਜੈਕਰ’ ਅਤੇ ‘ਜਲਾਵਤਨ’ ਦਾ ਉਪਨਾਮ ਜੁੜਿਆ ਹੋਣਾ ਹੈ। ਪਰ ਸੱਚ ਇਹ ਹੈ ਕਿ ਇਹਨਾਂ ਦੋ ਹਵਾਲਿਆਂ ਨਾਲ ਗਜਿੰਦਰ ਸਿੰਘ ਨੂੰ ਪੂਰਾ ਜਾਣਿਆ ਨਹੀਂ ਜਾ ਸਕਦਾ। ਸਭ ਤੋਂ ਪਹਿਲਾਂ ਗਜਿੰਦਰ ਸਿੰਘ ਕੌਮੀ ਵਲਵਲਿਆਂ ਦੀ ਤਰਜਮਾਨੀ ਕਰਨ ਵਾਲਾ ਸਮਰੱਥ ਕਵੀ ਹੈ । ਜਦੋਂ ਨਿਰਪੱਖ ਆਲੋਚਕਾਂ ਵੱਲੋਂ ਅਜੋਕੀ ਪੰਜਾਬੀ ਕਵਿਤਾ ਨੂੰ ਸਿੱਖ ਸਰੋਕਾਰਾਂ ਨਾਲ ਜੋੜ ਕੇ ਵੇਖਿਆ-ਪਰਖਿਆ ਜਾਵੇਗਾ, ਤਾਂ ਸਭ ਦੀ ਸਾਂਝੀ ਰਾਏ ਹੋਵੇਗੀ ਕਿ ਗਜਿੰਦਰ ਸਿੰਘ ‘ਆਧੁਨਿਕ ਸਿੱਖ ਸੰਵੇਦਨਾ ਦਾ ਸਿਰਮੌਰ ਸ਼ਾਇਰ’ ਹੈ। ਕਵਿਤਾ ਤੋਂ ਇਲਾਵਾ ਉਸ ਦੀ ਬੇਬਾਕ ਵਾਰਤਿਕ ਵੀ ਕੌਮੀ ਸਿੱਖ ਹਿੱਤਾਂ ਨੂੰ ਸਮਰਪਿਤ ਹੈ। ਸਮਰੱਥ ਸਾਹਿਤਕਾਰ ਹੋਣ ਦੇ ਨਾਲ ਕਰੀਬ ਅੱਧੀ ਸਦੀ ਤੋਂ ਪੰਥਕ ਸਿਆਸਤ ਵਿੱਚ ਸੰਘਰਸ਼ਸ਼ੀਲ ਹੁੰਦਿਆਂ, ਗਜਿੰਦਰ ਸਿੰਘ ਨੇ ਸਦਾ ਪੰਥਕ ਏਕਤਾ ਲਈ ਯਤਨ ਕੀਤੇ ਹਨ। ਉਹ ਹਮੇਸ਼ਾ ਸ੍ਰੀ ਅਕਾਲ ਤਖਤ ਸਾਹਿਬ ਅਤੇ ਪੰਥਕ ਰਹਿਤ ਮਰਿਆਦਾ ਨੂੰ ਸਮਰਪਿਤ ਰਿਹਾ ਹੈ। ਅੱਧੀ ਸਦੀ ਦੀ ਪੰਥਕ ਸਿਆਸਤ ਅਤੇ ਚਰਚਿਤ ਜਥੇਬੰਦੀ ਦਾ ਮੁਖੀ ਹੋਣ ਦੇ ਬਾਵਜੂਦ ਗਜਿੰਦਰ ਸਿੰਘ ਨੇ ਕਦੇ ਵੀ ਨਿੱਜੀ ਹਿਤਾਂ ਨੂੰ ਪਹਿਲ ਨਹੀਂ ਦਿੱਤੀ। ਇਸ ਪੱਖ ਤੋਂ ਉਹ ਅਜੋਕੇ ਸਮੇਂ ਦਾ ਰੌਸ਼ਨ ਮੁਨਾਰਾ ਰੋਲ ਮਾਡਲ ਹੈ। ਅਜਿਹੀ ਨਿਰਸਵਾਰਥ ਸ਼ਖ਼ਸੀਅਤ ਨੂੰ ਸਨਮਾਨਤ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅਤੇ ਉਹਨਾਂ ਦੀ ਸਮੁੱਚੀ ਟੀਮ ਦਾ ਪੰਥਕ ਬਿਰਤੀ ਵਾਲੇ ਹਰ ਸ਼ਖ਼ਸ ਵੱਲੋਂ ਧੰਨਵਾਦ ਕਰਨਾ ਬਣਦਾ ਹੈ।

Drop Me a Line, Let Me Know What You Think

© 2023 by Train of Thoughts. Proudly created with Wix.com