ਸਿੱਖ ਫਾਰ ਜਸਟਿਸ ਨੇ ਪੰਜਾਬ ਸਰਕਾਰ ਲਈ ਪੈਦਾ ਕੀਤੀ ਨਵੀਂ ਸਿਰਦਰਦੀ, 13 ਨੂੰ ਰੇਲ ਗੱਡੀਆਂ ਬੰਦ ਕਰਨ ਦਾ ਐਲਾਨ


ਪੰਜਾਬ ਸੂਬੇ ਅੰਦਰ ਕਈ ਥਾਵਾਂ 'ਤੇ ਖਾਲਿਸਤਾਨੀ ਝੰਡੇ ਲਹਿਰਾਉਣ ਵਿਚ ਕਾਮਯਾਬ ਹੋਣ ਵਾਲੇ ਸਿੱਖ ਫਾਰ ਜਸਟਿਸ ਨੇ ਪੰਜਾਬਸਰਕਾਰ ਲਈ ਇਕ ਨਵੀਂ ਸਿਰਦਰਦੀ ਪੈਦਾ ਕਰ ਦਿੱਤੀ ਹੈ।


ਬਠਿੰਡਾ : ਪੰਜਾਬ ਸੂਬੇ ਅੰਦਰ ਕਈ ਥਾਵਾਂ 'ਤੇ ਖ਼ਾਲਿਸਤਾਨੀ ਝੰਡੇ ਲਹਿਰਾਉਣ 'ਚ ਕਾਮਯਾਬ ਹੋਣ ਵਾਲੇ ਸਿੱਖ ਫਾਰ ਜਸਟਿਸ (SFJ) ਨੇ ਪੰਜਾਬ ਸਰਕਾਰ ਲਈ ਇਕ ਨਵੀਂ ਸਿਰਦਰਦੀ ਪੈਦਾ ਕਰ ਦਿੱਤੀ ਹੈ। ਸਿੱਖ ਫਾਰ ਜਸਟਿਸ ਨੇ ਪੰਜਾਬ ਅੰਦਰ 13 ਸਤੰਬਰ ਨੂੰ ਰੇਲਗੱਡੀਆਂ ਦਾ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਪੰਜਾਬ ਦੇ ਕਰਜ਼ਾਈ ਕਿਸਾਨਾਂ ਲਈ ਤਿੰਨ ਹਜ਼ਾਰ ਰੁਪਏ ਪ੍ਰਤੀ ਮਹੀਨਾਦੇਣ ਦਾ ਐਲਾਨ ਕਰਦਿਆਂ ਕਿਸਾਨਾਂ ਨੂੰ ਕਿਹਾ ਕਿ ਉਹ 13 ਸਤੰਬਰ ਨੂੰ ਰੇਲ ਗੱਡੀਆਂ ਨੂੰ ਰੋਕਣ।

ਸਿੱਖ ਫਾਰ ਜਸਟਿਸ ਦੇ ਅਟੇਰਨੀ ਜਨਰਲ ਗੁਰਪਤਵੰਤ ਸਿੰਘ ਪੰਨੂ ਵੱਲੋਂ ਜਾਰੀ ਵੀਡੀਓ ਵਿਚ ਕਿਹਾ ਗਿਆ ਹੈ ਕਿ ਉਹ ਪੰਜਾਬ ਦੇਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਨੂੰ ਕੌਮਾਂਤਰੀ ਪੱਧਰ 'ਤੇ ਉਠਾਉਣਾ ਚਾਹੁੰਦੇ ਹਨ। ਉਨ੍ਹਾਂ ਖਾਸ ਕਰ ਕੇ ਬਠਿੰਡਾ ਦਾ ਨਾਂ ਲੈਂਦਿਆਂ ਕਿਹਾ ਕਿਇੱਥੋਂ ਚੱਲਣ ਵਾਲੀ ਕਿਸਾਨ ਐਕਸਪ੍ਰੈੱਸ ਨੂੰ ਰਾਹ 'ਚ ਰੋਕਿਆ ਜਾਵੇਗਾ। ਇਸ ਤਰ੍ਹਾਂ ਸ਼ਤਾਬਦੀ ਅਤੇ ਸ਼ਾਨੇ ਪੰਜਾਬ ਰੇਲ ਗੱਡੀਆਂ ਨੂੰਰੋਕਣ ਦਾ ਵੀ ਜ਼ਿਕਰ ਕੀਤਾ ਗਿਆ ਹੈ। ਉਨ੍ਹਾਂ ਪੰਜਾਬ ਦੇ ਕਿਸਾਨਾਂ ਨੂੰ ਰੇਲ ਗੱਡੀਆਂ ਰੋਕਣ ਦੀ ਜਾਂਚ ਦੱਸਦਿਆਂ ਕਿਹਾ ਕਿ ਉਹ ਲਾਲਕੱਪੜੇ ਨੂੰ ਡੰਡੇ ਨਾਲ ਬੰਨ੍ਹ ਕੇ ਰੇਲਵੇ ਟਰੈਕਾਂ ਉੱਪਰ ਲਗਾ ਦੇਣ ਤੇ ਬੇਸਹਾਰਾ ਪਸ਼ੂਆਂ ਨੂੰ ਰੇਲਵੇ ਟਰੈਕਾਂ ਤੇ ਬੰਨ੍ਹ ਕੇ ਪੱਠੇ ਪਾ ਦੇਣ।


ਸਿੱਖ ਫਾਰ ਜਸਟਿਸ ਵੱਲੋਂ ਰੇਲ ਗੱਡੀਆਂ ਰੋਕਣ ਦੇ ਐਲਾਨ ਨਾਲ ਪੰਜਾਬ ਸਰਕਾਰ ਲਈ ਇਕ ਨਵੀਂ ਸਿਰਦਰਦੀ ਪੈਦਾ ਹੋ ਗਈ ਹੈ।ਸਿੱਖ ਫਾਰ ਜਸਟਿਸ ਦੇ ਇਸ ਐਲਾਨ ਤੋਂ ਬਾਅਦ ਖ਼ੁਫ਼ੀਆ ਏਜੰਸੀਆਂ ਚੌਕੰਨੀਆਂ ਹੋ ਗਈਆਂ ਹਨ। ਉਨ੍ਹਾਂ ਖਦਸ਼ਾ ਪ੍ਰਗਟਾਇਆ ਹੈਕਿ ਸ਼ਰਾਰਤੀ ਅਨਸਰਾਂ ਵੱਲੋਂ ਰੇਲਵੇ ਟਰੈਕਾਂ ਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ ਅਤੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਦਰੱਖ਼ਤਬਗੈਰਾ ਵੱਢ ਕੇ ਰੇਲਵੇ ਟਰੈਕਾਂ ਤੇ ਸੁੱਟੇ ਜਾ ਸਕਦੇ ਹਨ। ਪੰਜਾਬ ਸਰਕਾਰ ਹੁਣ ਇਸ ਸਥਿਤੀ ਨਾਲ ਕਿਵੇਂ ਨਜਿੱਠੇਗੀ ਇਹ ਤਾਂ ਆਉਣਵਾਲਾ ਸਮਾਂ ਹੀ ਦੱਸੇਗਾ।