ਜ਼ਮੀਰ ਮਾਰ ਕੇ ਮੈਂ ਵੱਡੀਆਂ ਸਟੇਜਾਂ ਉੱਪਰ ਬੋਲ ਸਕਦਾ ਸੀ। ਕਿਸਾਨ ਮੋਰਚੇ ਦੇ ਕਈ ਵੱਡੇ ਆਗੂ ਮੇਰੇ ਨਾਲ ਸਹਿਮਤ ਸਨ ਪਰ ਜ਼ਮੀਰ ਨਾ ਮਾਰ ਸਕਿਆ।
ਮੈਂ ਤੇ ਪ੍ਰਭ ਤੁਰੇ ਜਾ ਰਹੇ ਸੀ ਦੀਪ ਸਿੱਧੂ ਨੇ ਬਿਲਕੁਲ ਪਿੱਛੇ ਆਣ ਗੱਡੀ ਲਗਾਈ। ਬਾਰੀ ਦਾ ਸ਼ੀਸ਼ਾ ਖੋਹਲ ਕੇ ਕਿਹਾ,” ਸਰ.. ਅੰਦਰ ਆਓ..ਸਰ।”
ਮੈਂ ਚੁੱਪ ਰਿਹਾ ਪਰ ਅੰਦਰ ਬੈਠ ਗਿਆ ਤਾਂ ਮੇਰਾ ਹੱਥ ਫੜ ਕੇ ਕਿਹਾ ਕਿ ਕਿਥੇ ਗਵਾਚੇ ਓ? ਚਲੋ ਨਿਹੰਗ ਸਿੰਘਾਂ ਕੋਲ ਪਰਸ਼ਾਦਾ ਛੱਕਣ ਚਲੀਏ..।
ਮੈਂ ਫਿਰ ਵੀ ਚੁੱਪ ਰਿਹਾ ਤਾਂ ਬੋਲਿਆ,” ਬਾਈ... ਤਹਾਨੂੰ ਤਾਂ ਬੁਲਾ ਵੀ ਰਹੇ ਨੇ.. ਸਟੇਜ ਵੀ ਦੇ ਰਹੇ ਨੇ....( ਉਸ ਦਿਨ ਕੁਝ ਕਿਸਾਨ ਆਗੂਆਂ ਨੇ ਕਿਹਾ ਸੀ ਕਿ ਤੁਸੀਂ ਸਾਡੇ ਮੰਚ ਉੱਪਰ ਸਵੇਰੇ ਹੀ ਆ ਸਕਦੇ ਹੋ ਪਰ ਦੀਪ ਦਾ ਨਾਮ ਨਾ ਲਿਓ) ਤੁਸੀਂ ਤੇ ਸਭ ਦੇ ਸਾਂਝੇ ਓ... ਹਿਸਟੋਰੀਅਨ ਹੋ... ਤੁਸੀਂ ਜਾਓ.. ਮੇਰਾ ਕੀ...?..ਜੋ ਹੋਵੇਗਾ ਵੇਖਾਂਗਾ।”
ਮੈਂ ਕਿਹਾ,” ਦੀਪ... ਯਾਰ ਜ਼ਮੀਰ ਵੀ ਕੋਈ ਚੀਜ਼ ਹੁੰਦੀ ਆ”
ਦੀਪ,....”ਬਾਈ.... ਮੇਰੇ ਤਾਂ ਜਾਨ ਦੇ ਵੈਰੀ ਆ ਪਰ ਤੁਸੀਂ ਰਿਸਕ ਕਿਉਂ ਲੈਂਦੇ ਓ ? ”
ਮੈਂ ਕਿਹਾ,” ਜਾਨ ਦੀ ਕੀਮਤ ਵੇਖਾਂ ਜਾਂ ਈਮਾਨ ਦੀ... ਤਵਾਰੀਖ਼ ਵਿੱਚ ਜਾਨ ਬਚਾਉਣ ਵਾਲੇ ਨਹੀਂ... ਇਮਾਨ ਬਚਾਉਣ ਵਾਲੇ ਜਿਉਂਦੇ ਆ”
ਫਿਰ ਹੱਸ ਕੇ ਬੋਲਿਆਂ,” ਬਾਈ.. ਇਹ ਕਮਲੇ ਆ ਸਾਲੇ.. ਭਈਆਂ ਤੋਂ ਵੀ ਗੁਜ਼ਰੇ.. ਤੁਸੀਂ ਤਾਂ ਹਰ ਥਾਂ ਲੈਕਚਰ ਕਰਨਾ..”
ਮੈਂ ਕਿਹਾ,” ਜੇ ਲੈਕਚਰਾਂ ਦੀ ਕੀਮਤ ਜ਼ਮੀਰ ਦੀ ਮੌਤ ਆ ਤਾਂ ਛੱਡੇ ਅੱਜ ਤੋਂ..”
ਦੀਪ,” ਬਾਈ.. ਜਿੱਦ ਆ”
ਮੈਂ ਕਿਹਾ,” ਨਹੀਂ... ਜਿੱਦ ਨਹੀਂ ਅਣਖ ਆ.... “
ਪ੍ਰਭ ਬੋਲਿਆ,” ਦੀਪ ਬਾਈ.... ਬਹੁਤ ਦੇਰ ਦਾ ਜਾਣਦਾ ਭਾਜੀ ਨੂੰ ਮੈਂ
..... “
ਤਸਵੀਰ:- ਉਸ ਦਿਨ ਦਿਨ ਦੀ .. ਨਾਲ ਨਿਹੰਗ ਮੁਖੀ ਬਾਬਾ ਰਾਜਾਰਾਜ ਸਿੰਘ
ਲਿਖਤ : Sukhpreet Singh Udhoke
Comments