top of page

31 ਅਕਤੂਬਰ 1984 ਫੈਸਲਾਬਾਦ ਜੇਲ੍ਹ ਦਾ ਯਾਦਗਾਰੀ ਦਿਨ31 ਅਕਤੂਬਰ 1984 ਨੂੰ ਅਸੀਂ ਫੈਸਲਾਬਾਦ ਜੇਲ੍ਹ ਵਿੱਚ ਸਾਂ । ਮੇਰੇ ਨਾਲ ਹਾਈਜੈਕਿੰਗ ਕੇਸ ਦੇ ਸਾਥੀਆਂ ਤੋਂ ਇਲਾਵਾ ਪੰਜਾਬ ਤੋਂ ਬਾਰਡਰ ਕਰਾਸ ਕਰ ਕੇ ਆਏ, ਡੇਢ/ ਦੋ ਸੋ ਹੋਰ ਸਿੰਘ ਵੀ ਸਨ । ਸ਼ਾਮ ਕੂ ਵੇਲੇ ਜੇਲ੍ਹ ਦੇ ਅਮਲੇ ਰਾਹੀਂ ਖਬਰ ਸੁਣਨ ਨੂੰ ਮਿਲੀ ਕਿ ਦੋ ਸਿੰਘਾਂ ਨੇ ਇੰਦਰਾ ਗਾਂਧੀ ਸੌਧ ਦਿੱਤੀ । ਇਹ ਖਬਰ ਸੁਣਦੇ ਹੀ ਸਿੰਘਾਂ ਨੇ ਖੁਸ਼ੀਆਂ ਦੇ ਜੈਕਾਰੇ ਛੱਡਣੇ ਸ਼ੁਰੂ ਕਰ ਦਿੱਤੇ । ਕੁੱਝ ਵਧੇਰੇ ਜਜ਼ਬਾਤੀ ਸਿੰਘਾਂ ਨੇ ਪੀਪੇ ਢੋਲ ਵਾਂਗ ਵਜਾਉਣੇ ਸ਼ੁਰੂ ਕਰ ਦਿੱਤੇ, ਤੇ ਕੁੱਝ ਨੱਚਣ ਵੀ ਲੱਗ ਪਏ ।


ਅੱਜ ਜਦੋਂ ਫੇਸਬੁੱਕ ਉਤੇ ਸਿੰਘਾਂ ਸਿੰਘਣੀਆਂ ਦੀ ਖੁਸ਼ੀ ਦੇਖ ਰਿਹਾ ਹਾਂ, ਤਾਂ ਫੈਸਲਾਬਾਦ ਜੇਲ੍ਹ ਦਾ ਉਹ ਦਿਨ ਯਾਦ ਆ ਰਿਹਾ ਹੈ ।


ਮੈਂ ਤੇ ਮੇਰੇ ਵਰਗੇ ਕੁੱਝ ਹੋਰ ਦੋਸਤ ਭਾਵੇਂ 84 ਤੋਂ ਬਹੁਤ ਸਾਲ ਪਹਿਲਾਂ ਹੀ ਭਾਰਤੀ ਗੁਲਾਮੀ ਦੇ ਖਿਲਾਫ ਉਠ ਖੜ੍ਹੇ ਹੋਏ ਸਾਂ, ਪਰ ਸਮੁੱਚੀ ਸਿੱਖ ਕੌਮ ਨੂੰ ਗ਼ੁਲਾਮੀ ਦਾ ਅਹਿਸਾਸ ਜੂਨ 84 ਤੋਂ ਬਾਦ ਹੀ ਹੋਇਆ ਸੀ ।


ਭਾਵੇਂ ਹਾਲੇ ਵੀ ਕੁੱਝ ਲੋਕ ਆਪਣੀਆਂ ਗਰਜ਼ਾਂ ਖਾਤਰ ਭਾਰਤੀ ਸਿਸਟਮ ਦਾ ਹਿੱਸਾ ਬਣੇ ਚਲੇ ਆ ਰਹੇ ਹਨ, ਪਰ ਜੂਨ 84 ਵਿੱਚ ਜੋ ਲਕੀਰ ਸਿੱਖਾਂ ਤੇ ਭਾਰਤ ਵਿੱਚਕਾਰ ਖਿੱਚੀ ਗਈ ਸੀ, ਉਹ ਹੁਣ ਕਦੇ ਮਿਟਾਈ ਨਹੀਂ ਜਾ ਸਕਦੀ ।


ਅੱਜ ਦੇ ਦਿਨ ਦੇ ਹੀਰੋਜ਼ ਸਾਡੇ ਯੋਧੇ ਸਰਦਾਰ ਬੇਅੰਤ ਸਿੰਘ ਅਤੇ ਸਰਦਾਰ ਸਤਵੰਤ ਸਿੰਘ ਹਨ, ਜਿਨ੍ਹਾਂ ਨੂੰ ਸਾਰੀ ਕੌਮ ਯਾਦ ਕਰ ਰਹੀ ਹੈ ।


ਗਜਿੰਦਰ ਸਿੰਘ, ਦਲ ਖਾਲਸਾ ।

31.10.2021

………………..

Kommentare


bottom of page