ਸਾਕਾ ਨੀਲਾ ਤਾਰਾ - #ਗਾਂਧੀਪਰਿਵਾਰ ਦਾ ਕਾਰਨਾਮਾ ਨਾ ਭੁੱਲੇ ਨਾ ਭੁੱਲਣਯੋਗ। ਇਹ ਤਸਵੀਰ ਜੂਨ ਚੌਰਾਸੀ ਦੇ ਹਮਲੇ ਮੌਕੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਦੀ ਹੈ। ਭਾਰਤੀ ਫੌਜ ਵੱਲੋਂ ਬੰਦੀ ਬਣਾਈ ਹੋਈ ਸੰਗਤ ਤੁਸੀਂ ਦੇਖ ਸਕਦੇ ਹੋ, ਜਿਨ੍ਹਾਂ ‘ਚੋਂ ਕਈ ਬਾਅਦ ‘ਚ ਫੌਜ ਨੇ ਸ਼ਹੀਦ ਕਰ ਦਿੱਤੇ ਸਨ।
ਇੱਥੇ ਕਿਹੜਾ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਵਾਲੇ ‘ਤੇ ਸਾਥੀ ਬੈਠੇ ਸਨ?
ਅਜਿਹੇ ਦਰਜਨਾਂ ਗੁਰਦੁਆਰੇ ਹੋਰ ਸਨ, ਜਿੱਥੇ ਫੌਜ ਹਮਲਾਵਰ ਹੋਈ ਪਰ ਸਿੱਖ ਆਗੂ ਹਾਲੇ ਤੱਕ ਉਹ ਸੂਚੀ ਆਮ ਲੋਕਾਂ ਤੱਕ ਪਹੁੰਚਾ ਨਹੀਂ ਸਕੇ।
ਫੌਜ ਨੇ ਹਮਲਾ ਕੀਤਾ, ਸੰਗਤ ‘ਚੋਂ ਲੋਕ ਬੰਦੀ ਬਣਾਏ, ਕੁੱਟ-ਮਾਰ ਕੀਤੀ ਤੇ ਸ਼ਹੀਦ ਕਰ ਦਿੱਤੇ ਗਏ।
ਬਾਕੀ ਜਿਸ ਕਿਸੇ ਕੋਲ ਸਬੂਤ ਸਹਿਤ ਜਾਂ ਚਸ਼ਮਦੀਦ ਗਵਾਹ ਰਾਹੀਂ ਜਾਣਕਾਰੀ ਹੋਵੇ, ਉਹ ਕੁਮੈਂਟ ‘ਚ ਗੁਰਦੁਆਰੇ ਦਾ ਨਾਮ ਲਿਖੇ ਤਾਂ ਕਿ ਇਹ ਸੂਚੀ ਬਣਾ ਕੇ ਇੰਟਰਨੈਟ ‘ਤੇ ਚਾੜ੍ਹੀ ਜਾਵੇ, ਗੂਗਲ ਜਾਂ ਹੋਰ ਤਾਰੀਕਿਆ ਰਾਹੀ ਲੱਭੀ ਜਾ ਸਕੇ।
ਕੁਝ ਗੁਰਦੁਆਰਾ ਸਾਹਿਬਾਨ ਜਿੱਥੇ ਭਾਰਤ ਦੀ ਸਰਕਾਰ ਨੇ ਹਮਲਾ ਕੀਤਾ-
੧. ਸ੍ਰੀ ਦਰਬਾਰ ਸਾਹਿਬ ਮੁਕਤਸਰ
੨. ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ
੩. ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ
੪. ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਲੁਧਿਆਣਾ
੫. ਗੁਰਦੁਆਰਾ ਨਾਨਕਸਰ ਹਕੀਮਪੁਰ ਨੇੜੇ ਬੰਗਾ
੬. ਗੁਰਦੁਆਰਾ ਪਾਤਸ਼ਾਹੀ ਸੱਤਵੀਂ ਹਰੀਆਂਵੇਲਾਂ ਹੁਸ਼ਿਆਰਪੁਰ
੭. ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਝਬਾਲ਼
੮. ਗੁਰਦੁਆਰਾ ਬਾਬਾ ਦੀਪ ਸਿੰਘ ਅੰਮ੍ਰਿਤਸਰ
੯. ਗੁਰਦੁਆਰਾ ਬਾਬਾ ਅਟੱਲ ਅੰਮ੍ਰਿਤਸਰ
੧੦. ਗੁਰਦੁਆਰਾ ਪੰਜੋਖੜਾ ਸਾਹਿਬ ਅੰਬਾਲਾ ਹਰਿਆਣਾ
੧੧. ਗੁਰਦੁਆਰਾ ਟੁੱਟੀ ਗੰਢੀ ਸਾਹਿਬ ਮੁਕਤਸਰ
੧੨. ਗੁਰਦੁਆਰਾ ਭੱਠਾ ਸਾਹਿਬ ਰੋਪੜ
੧੩. ਗੁਰਦੁਆਰਾ ਛਿਹਰਟਾ ਸਾਹਿਬ, ਅੰਮ੍ਰਿਤਸਰ
੧੪. ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ
੧੫. ਗੁਰਦੁਆਰਾ ਸਾਹਿਬ ਜੀਂਦ ਹਰਿਆਣਾ
੧੬. ਗੁਰਦੁਆਰਾ ਹਾਜੀ ਰਤਨ ਬਠਿੰਡਾ
੧੭. ਗੁਰਦੁਆਰਾ ਬੀਬੀ ਕਾਹਨ ਕੌਰ ਮੋਗਾ
੧੮. ਗੁਰਦੁਆਰਾ ਸੁਖਚੈਨਆਣਾ ਸਾਹਿਬ ਫਗਵਾੜਾ
੧੯. ਗੁਰਦੁਆਰਾ ਸਾਹਿਬ ਬਾਬਾ ਬਕਾਲਾ
੨੦. ਗੁਰਦੁਆਰਾ ਗੁਰੂ ਅਰਜਨ ਦੇਵ ਧਾਰੀਵਾਲ ਗੁਰਦਾਸਪੁਰ
੨੧. ਗੁਰਦੁਆਰਾ ਪਾਉਂਟਾ ਸਾਹਿਬ ਹਿਮਾਚਲ
੨੨. ਗੁਰਦੁਆਰਾ ਨਾਡਾ ਸਾਹਿਬ ਪੰਚਕੂਲਾ
੨੩. ਗੁਰਦੁਆਰਾ ਚਰਨ ਕੰਵਲ ਸਾਹਿਬ ਬੰਗਾ
੨੪. ਗੁਰਦੁਆਰਾ ਕਤਲਗੜ੍ਹ ਸਾਹਿਬ ਚਮਕੌਰ ਸਾਹਿਬ
Comments