ਅਮਰੀਕਨ ਸਿੱਖ ਸ ਰਵਿੰਦਰ ਸਿੰਘ ਕਾਹਲੇ ਨੇ “ਆਹ ਲੈ ਮਾਏ ਸਾਂਭ ਕੁੰਜੀਆਂ, ਧੀਆਂ ਕਰ ਚੱਲੀਆਂ ਸਰਦਾਰੀ’, ਬੋਲਾ ਨੂੰ ਨਕਾਰ
- TimesofKhalistan
- Sep 2, 2020
- 3 min read
Updated: Sep 24, 2020
ਧੀ ਦੇ ਵਿਆਹ ਤੇ ਆਪਣੇ ਘਰ ਦੀਆ ਕੂੰਜੀਆ ਦੇ ਮਾਣ ਬਖ਼ਸ਼ਿਆ
ਆਹ ਲੈ ਮਾਏ ਸਾਂਭ ਕੁੰਜੀਆਂ, ਧੀਆਂ ਕਰ ਚੱਲੀਆਂ ਸਰਦਾਰੀ’, ਨਰਿੰਦਰ ਬੀਬਾ ਵੱਲੋ ਗਾਇਆ ਇਹ ਲੋਕ ਗੀਤ ਸਾਡੇ ਕੰਨਾਂ ਵਿੱਚ ਆਮ ਹੀ ਧੀਆਂ ਦੇ ਵਿਆਹ ਸਗਨ ਜਾ ਹੋਰ ਰੀਤੀ ਰਿਵਾਜਾਂ ਸਮੇ ਘਰਾਂ ਪਿੰਡਾਂ ਵਿੱਚ ਆਮ ਗੂੰਜਦਾ ਹੈ। ਇਕ ਪੁਰਾਣੀ ਸੋਚ ਧੀਆਂ ਜੰਮੀਆਂ ਪਰਿਵਾਰ ਨੂੰ ਫਿਕਰ ਲੱਗ ਜਾਂਦਾ ਹੈ ਕਿ ਧੀਆਂ ਤਾਂ ਪਰਾਇਆ ਧੰਨ ਹੈ। ਇਹ ਰੀਤ ਅੱਜ ਦੀ ਨਹੀਂ ਸਦੀਆਂ ਪਰੁਣੀ ਹੈ| ਬਹੁਤਾਤ ਲਾਲਚੀ ਦਾਜ ਦੇ ਲੋਭੀਆ ਦੀ ਸਮਾਜ ਲਈ ਕੋਈ ਦੇਣ ਨਾਂ ਪਹਿਲਾ ਸੀ ਨਾਂ ਅੱਜ ਦੇ ਸਮੇ ਵਿੱਚ ਹੈ| ਕੁੱਖ ਦਾ ਕਤਲ, ਦਾਜ ਪਿੱਛੇ ਦਾ ਕਤਲ, ਧੀਆਂ ਦੇ ਵਿਆਹ ਲਈ ਨਾਂ ਉਤਰੇ ਕਰਜ਼ੇ ਪਿੱਛੇ ਮਾਂ-ਬਾਪ ਦਾ ਖ਼ੁਦਕੁਸ਼ੀ ‘ਚ ਕਤਲ ਬੱਸ ਰਹਿ ਗਏ ਕਤਲ| ਕੁਝ ਦਿਨ ਦੀ ਖਮੌਸੀ ਤੋਂ ਬਾਅਦ ਮੁੜ ਉਹੀ ਸਮਾਜ ਵਿੱਚ ਦਾ ਸਫਰ ਕਿਸੇ ਪਾਸਿਓਂ ਲੁਕਿਆ ਨਹੀਂ ਹੈ।
ਇਸੇ ਪਰਾਏ ਧੰਨ ਦੇ ਕਥਨ ਤੇ ਦਾਜ ਦੇ ਲੋਭੀਆ ਕਾਰਨ ਪਰਿਵਾਰਾਂ ਦੇ ਪਰਿਵਾਰਾਂ ਨੇ ਧੀਆਂ ਨੂੰ ਕੁੱਖ ਵਿੱਚ ਖਤਮ ਕਰਨਾ ਸ਼ੁਰੂ ਕਰ ਦਿੱਤਾ ਗਿਆ| ਕੁੱਖ ਵਿੱਚ ਧੀਆਂ ਮਾਰਨਾ ਭਾਰਤ ਦੇ ਬਾਕੀ ਸੂਬਿਆਂ ਤੋਂ ਬਾਅਦ ਪੰਜਾਬ ਵਿੱਚ ਪ੍ਰਚਲਿਤ ਹੋਇਆ ਪਰ ਗੁਰੂ ਨਾਨਕ ਸਾਹਿਬ ਦੇ ਚਲੇ ਨਿਰਾਲੇ ਪੰਥ ਤੇ ਇਸ ਦਾ ਕੋਈ ਬਹਾਲ਼ਾਂ ਅਸਰ ਨਾਂ ਪਿਆ। ਭਾਰਤ ਵਿੱਚ ਕੁੱਖ ਧੀਆਂ ਮਾਰਨ ਵਾਲ਼ਿਆਂ ਖ਼ਿਲਾਫ਼ ਕਾਨੂੰਨ ਬਣੇ ਪਰ ਡਾਕਟਰਾਂ ਨੇ ਇਸੇ ਧੰਨ ਬਣਾਉਣ ਦੇ ਚੱਕਰਾਂ ਵਿੱਚ ਸੈਂਕੜੇ ਕਤਲ ਕਰ ਦਿੱਤੇ ਪਰ ਨਤੀਜਾ ਕੁਝ ਨਾਂ ਨਿਕਲਿਆ ਮੱਗਰਮੱਛ ਕਾਨੂੰਨ ਦੇ ਰਖਵਾਲਿਆਂ ਨਾਲ ਮਿਲਕੇ ਇਹ ਗੋਰਖ-ਧੰਦਾ ਕਰਨ ਲੱਗੇ ਜੋ ਅੱਜ ਵੀ ਨਿਰੰਤਰ ਜਾਰੀ ਹੈ। ਧੀਆਂ ਨੂੰ ਪਰਾਇਆ ਧੰਨ ਕਹਿ ਦਿੱਤਾ ਗਿਆ ਜਦੋਂ ਕੁੜੀ ਵਿਆਹੁਣ ਲੱਗੇ ਦਾਜ ਦੇ ਲਾਲਚੀਆ ਮੁੰਡਿਆਂ ਦੀਆ ਬੋਲੀਆਂ ਲਾ ਦਿੱਤੀਆਂ ਗਈਆਂ, ਧਨਾਢ ਲੋਕਾਂ ਵਿੱਚ ਔਰਤ ਇੱਜ਼ਤ ਬੱਸ ਇਕ ਪੈਰ ਦੀ ਜੁੱਤੀ ਤੱਕ ਸੀਮਿਤ ਰਹਿ ਗਈ| ਅਨੇਕਾਂ ਪਰਿਵਾਰਾਂ ਨੇ ਅਜਿਹੇ ਗੀਤਾਂ ਨੂੰ ਮਾਨਤਾ ਦੇ ਦਿੱਤੀ ਜੋ ਅੱਜ ਵੀ ਜਾਰੀ ਹੈ ਪਰ ਅਜਿਹੇ ਗੀਤਾਂ ਨੂੰ ਧੀਆਂ ਨੂੰ ਪਿਆਰ ਕਰਨ ਵਾਲ਼ਿਆਂ ਬਦਲਕੇ ਰੱਖ ਦਿੱਤਾ ਗਿਆ।
ਆਹ ਲੈ ਮਾਏ ਸਾਂਭ ਕੁੰਜੀਆਂ, ਧੀਆਂ ਕਰ ਚੱਲੀਆਂ ਸਰਦਾਰੀ’, ਜਦੋਂ ਵੀ ਕੋਈ ਮੁਟਿਆਰ ਹੋਈ
ਵਿਆਹ ਤੋਂ ਬਾਅਦ ਧੀ ਆਪਣੇ ਘਰ ਵਿੱਚ ਵਿਦਾ ਹੁੰਦੀ ਤਾਂ ਘਰ ਦੀਆ ਸੰਦੂਕ ਦੀਆ ਚਾਬੀ ਮਾਂ ਨੂੰ ਮੋੜ ਦਿੰਦੀ ਤੇ ਕਿਹਾ ਜਾਣ ਲੱਗਾ ਤੇਰਾ ਅੱਜ ਤੋਂ ਇਸ ਘਰ ਨਾਲ਼ੋਂ ਨਾਤਾ ਟੁੱਟ ਗਿਆ| ਤੇਰੀ ਇਸ ਘਰ ਵਿੱਚੋਂ ਡੋਲੀ ਉੱਠੀ ਹੈ ਤੇ ਸਹੁਰੇ ਘਰ ਵਿੱਚੋਂ ਤੇਰੀ ਅਰਥੀ ਉੱਠੇ| ਅਜਿਹੀਆਂ ਨਸੀਹਤਾਂ ਨੇਧੀਆਂ ਤੇਜ਼ੁਲਮਾਂ ਦੀ ਇੰਤਹਾ ਕਰ ਦਿੱਤੀ। ਅਜਿਹੇ ਬੋਲ ਭਾਵੇਂ ਸਭਿਅਕ ਹੋਣ ਪਰ ਇਹਨਾਂ ਬੋਲਾਂ ਨੇ ਲਾਲਚੀਆ ਸਹੁਰਿਆਂ ਹੱਥੋਂ ਅਨੇਕਾਂ ਧੀਆਂ ਦਾਜ ਦੀ ਬਲੀ ਚੜ ਗਈਆਂ ਪਰ ਪਰਨਾਲਾ ਅੱਜ ਵੀ ਉੱਥੇ ਦਾ ਉੱਥੇ ਹੀ ਖੜਾ ਹੈ| ਕੋਈ ਇਸ ਕਤਲੋਗਾਰਤ ਲਈ ਇਕਜੁੱਟ ਹੋ ਸਾਹਮਣੇ ਨਾਂ ਆਇਆ| ਸਦਕੇ ਜਾਵਾ ਪੰਜਾਬ ਤੋਂ ਅਮਰੀਕਾ ਵਿੱਚ ਮਿਹਨਤੀ ਕਿਰਤੀ ਇਨਸਾਨ ਵਧਿਆ ਮਿੱਤਰ ਚੰਗੇ ਭਰਾ ਵਧਿਆ ਬਾਪ ਮਨੁੱਖੀ ਅਧਿਕਾਰਾਂ ਲਈ ਡਟਕੇ ਬੋਲਣ ਵਾਲੇ, ਭਾਰਤੀ ਜੇਲ੍ਹਾਂ ਵਿੱਚ ਬੇਕਸੂਰ ਬੰਦ ਸਿੱਖ ਰਾਜਸੀ ਕੈਦੀਆਂ ਲ
ਈ ਅਵਾਜ਼ ਬੁਲੰਦ ਕਰਨ ਵਾਲੇ ਸ ਰਵਿੰਦਰ ਸਿੰਘ ਕਾਹਲੌ ਦੇ, ਜਿਸ ਨੇ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਤੇ ਪਹਿਰਾ ਦਿੰਦਿਆਂ ਘਰ ਵਿੱਚ ਜੰਮੀਆਂ ਧੀਆਂ ਪੁੱਤਰਾਂ ਵਿੱਚ ਕੋਈ ਫਰਕ ਨਾਂ ਰੱਖਿਆ| ਗੁਰੂ ਨਾਨਕ ਸਾਹਿਬ ਦੀਆ ਉਚਾਰਣ ਇੰਨਾਂ ਪਵਿੱਤਰ ਸਤਰਾ+
“ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ “
ਤੇ ਡਟ ਕੇ ਸੱਚੇ ਸਿੱਖ ਵਾਂਗ ਪਹਿਰਾ ਦਿੱਤਾ ਹੈ| ਸ ਰਵਿੰਦਰ ਸਿੰਘ ਦੇ ਘਰ ਵਿੱਚ ਦੋ ਖ਼ੂਬਸੂਰਤ ਸੂਝਵਾਨ ਧੀਆਂ ਤੇ ਇਕ ਪੁੱਤਰ ਨੇ ਜਨਮ ਲਿਆ| ਸ ਕਾਹਲੌ ਨੇ ਆਪਣੀ ਲਾਡਲੀ ਧੀ ਦੇ ਵਿਆਹ ਤੇ “ਆਹ ਲੈ ਮਾਏ ਸਾਂਭ ਕੁੰਜੀਆਂ, ਧੀਆਂ ਕਰ ਚੱਲੀਆਂ ਸਰਦਾਰੀ’, ਵਾਲ਼ੀਆਂ ਸਤਰਾਂ ਨੂੰ ਮੁੱਲੋ ਰੱਦ ਕਰ ਦਿੱਤਾ ਗਿਆ| ਧੀ ਦੇ ਵਿਆਹ ਸਮਾਗਮਾਂ ਵਿੱਚ ਮਾਇਕ ਲੈ ਕੇ ਆਪਣੀ ਪਿਆਰੀ ਧੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਰਨ “ ਪਹਿਲਾਂ ਵੀ ਇਸ ਘਰ ਵਿੱਚ ਤੇਰੀ ਸਰਦਾਰੀ ਸੀ ਵਿਆਹ ਤੋਂ ਬਾਅਦ ਵੀ ਤੇਰੀ ਸਰਦਾਰੀ ਹੋਵੇਗੀ| ਆਪਣੀਆਂ ਪਿਆਰੀ ਧੀ ਨੂੰ ਵਿਆਹ ਤੇ ਮੁੜ ਉਸ ਘਰ ਦੀਆ ਚਾਬੀਆਂ ਦੇ ਕੇ ਕਿਹਾ ਜਿਵੇਂ ਪਹਿਲਾ ਤੂੰ ਇਸ ਘਰ ਵਿੱਚ ਆਉਂਦੀ ਸੀ ਉਸੇ ਤਰਾਂ ਮੁੜ ਆਇਆ ਘਰ| ਫ਼ੋਨ ਕਰਕੇ ਇਹ ਪੁੱਛਣ ਦੀ ਲੋੜ ਨਹੀਂ ਮੰਮ ਡੈਡ ਤੁਸੀਂ ਘਰ ਹੋ ਜਾ ਨਹੀ| ਜੇਕਰ ਸਾਡੇ ਸਮਾਜ ਵਿੱਚ ਸਾਰੇ ਮਾਪਿਆ ਦੀ ਇਸ ਗਾਣੇ ਦੇ ਬੋਲ “ਆਹ ਲੈ ਮਾਏ ਸਾਂਭ ਕੁੰਜੀਆਂ, ਧੀਆਂ ਕਰ ਚੱਲੀਆਂ ਸਰਦਾਰੀ’, ਨੂੰ ਨਿਕਾਰ ਕੇ ਧੀਆਂ ਨੂੰ ਪਹਿਲਾਂ ਵਾਂਗੂ ਸਤਿਕਾਰ ਦਿੱਤਾ ਜਾਣ ਲੱਗੇ ਤੇ ਉਨਾ ਦੇ ਦੁੱਖ ਸੁੱਖ ਵੇਲੇ ਨਾਲ ਖੜਿਆ ਜਾਵੇ। ਉਨਾ ਦਾ ਪਾਲਣ ਪੋਸਣਪਕਾਏ ਧੰਨ ਸਮਝਕੇ ਨਾ ਕੀਤਾ ਜਾਵੇ ਸਗੋਂ ਧੀਆਂਪੁੱਤਰਾਂ ਵਿੱਚ ਕੋਈ ਫਰਕ ਤੋਂ ਬਗੈਰ ਸਮਾਜ ਦੀ ਸਿਰਜਨਾ ਕੀਤੀ ਜਾਵੇ ਸਾਇਦ ਹੁੰਦੀਆਂ ਭਰੂਣ ਹੱਤਿਆਵਾਂ ਬੰਦ ਹੋ ਜਾਣ, ਦਾਜ ਦੇ ਲਾਲਚੀਆ ਨੂੰ ਅਕਲ ਆ ਜਾਵੇ| ਧੀਆਂ ਤੇ ਧਰੇਕਾਂ , ਛੇਤੀ ਹੁੰਦੀਆਂ ਜਵਾਨ ਸੱਚ ਨਾਲ਼ੋਂ ਸੱਚਾ ਹੈ, ਇਹ ਜਗ ਦਾ ਅਖਾਣ| ਇਹ ਕਾਵਿਤਾ ਸਿੱਖ ਸੰਘਰਸ਼ ਵਿੱਚ ਪਿਛਲੇ 40 ਸਾਲਾ ਤੋਂ ਜਲਾਵਤਨੀ ਦੀ ਜ਼ਿੰਦਗੀ ਜੀਅ ਰਹੇ ਭਾਈ ਗਜਿੰਦਰ ਸਿੰਘ ਦੀ ਹੈ, ਜਿਨਾਂ ਧੀਆਂ ਤੇ ਧਰੇਕਾਂ ਬਾਰੇ ਕਈ ਕਾਵਿਤਾ ਲਿਖ ਧੀਆਂ ਨੂੰ ਇਜ਼ਤ ਦਿੱਤੀ ਹੈ
コメント