top of page

ਝੂਠੇ ਮੁਕੱਦਮਿਆਂ ਵਿੱਚ ਫਸਾਇਆ ਜਾ ਰਿਹਾ ਹੈ ਸਿੱਖ ਨੌਜਵਾਨਾਂ ਅਤੇ ਪ੍ਰਵਾਸੀ ਸਿੱਖਾਂ ਨੂੰ: ਭਾਈ ਭੂਰਾ

ਇੱਕ ਤੀਰ ਨਾਲ ਦੋ ਨਿਸਾਂਨੇ ਫੁੰਡਣ ਦੇ ਦਾਅ 'ਤੇ ਪੰਜਾਬ ਸਰਕਾਰ 

ਇੰਗਲੈਂਡ ਵਾਸੀ ਧੰਨਾ ਸਿੰਘ ਨਾਲ ਤਾਂ ਉਹਨਾਂ ਦਾ ਕਦੇ ਕੋਈ ਮੇਲ-ਜੋਲ ਜਾਂ ਸੰਪਰਕ ਹੀ ਨਹੀ


 ਬੈਲਜ਼ੀਅਮ - ਖਾਲਿਸਤਾਨ ਏਜੰਸੀਆ - ਪਿਛਲੇ ਦਹਾਕਿਆਂ ਦੌਰਾਂਨ ਅਣਮਨੁੱਖੀ ਤਸੱਦਦ ਅਤੇ ਝੂਠੇ ਮੁਕਾਬਲਿਆਂ ਵਿੱਚ ਸਿੱਖ ਨੌਜਵਾਂਨੀ ਨੂੰ ਖਤਮ ਕਰਦੀ ਰਹੀ ਭਾਰਤ ਸਰਕਾਰ ਹੁਣ ਪੈਂਤੜਾ ਬਦਲ ਕੇ ਕੁੱਝ ਨਵੇਂ ਹੱਥਕੰਡੇ ਅਪਣਾ ਰਹੀ ਹੈ। ਨਵੇਂ ਹੱਥਕੰਡਿਆਂ ਨਾਲ ਭਾਰਤ ਦੇ ਖੂਨੀ ਤਿਰੰਗੇ ਨੂੰ ਅੰਤਰਾਸਟਰੀ ਭਾਈਚਾਰੇ ਵਿੱਚ ਸਾਂਤੀ ਦਾ ਪੁੰਜ ਵੀ ਬਣਾਈ ਰੱਖਣ ਦੀ ਕੋਸਿਸ਼ ਰਹੇਗੀ ਤੇ ਹੱਕ ਮੰਗਦੀਆਂ ਘੱਟਗਿਣਤੀਆਂ ਦੀ ਕਾਂਨੂੰਨੀ ਤਰੀਕੇ ਨਾਲ ਸੰਘੀਂ ਵੀ ਨੱਪੀ ਜਾਵੇਗੀ। ਦੂਜੀ ਵਾਰ ਸੱਤਾ ਵਿੱਚ ਆਉਣ 'ਤੋਂ ਬਾਅਦ ਬੀ ਜੇ ਪੀ ਨੇ ਆਰ ਐਸ ਐਸ ਦਾ ਦਹਾਕਿਆਂ 'ਤੋਂ ਭਾਰਤ ਨੂੰ ਹਿੰਦੂ ਰਾਸਟਰ ਬਣਾਉਣ ਦਾ ਸੁਪਨਾ ਪੂਰਾ ਕਰਨ ਦੀਆਂ ਕੋਸ਼ਿਸਾਂ ਵੀ ਤੇਜ ਕਰ ਦਿੱਤੀਆਂ ਹਨ ਜਿਸ ਦੀ ਉਦਾਹਰਨ ਹਕੂਮਤ ਦੇ ਨਸ਼ੇ ਵਿੱਚ ਮਗਰੂਰ ਹਾਕਮਾਂ ਨੇ ਕਸ਼ਮੀਰ ਦੇ ਟੁਕੜੇ ਕਰ ਕਸ਼ਮੀਰੀ ਲੋਕਾਂ ਦੀ ਅਜ਼ਾਦੀ ਦੀ ਮੰਗ ਨੂੰ ਹਮੇਸਾਂ ਲਈ ਬੰਦ ਕਰਨ ਦੀ ਜੁਗਤ ਘੜੀ ਹੈ। ਅਪਣੀ ਕੁਰਸੀ ਬਚਾਉਣ ਖਾਤਰ ਕੈਪਟਨ ਅਮਰਿੰਦਰ ਸਿੰਘ ਵੀ ਮੋਦੀ ਸਰਕਾਰ ਦੇ ਦਿਸ਼ਾ ਨਿਰਦੇਸਾਂ ਹੇਠ ਸਿੱਖ ਨੌਜਵਾਨਾਂ ਤੇ ਪ੍ਰਵਾਸੀ ਸਿੱਖਾਂ ਨੂੰ ਝੂਠੇ ਮੁਕੱਦਮਿਆਂ ਵਿੱਚ ਫਸਾ ਕੇ ਇੱਕ ਤੀਰ ਨਾਲ ਦੋ ਨਿਸਾਂਨੇ ਫੁੰਡਣ ਦਾ ਯਤਨ ਕਰ ਰਿਹਾ ਹੈ।


ਪੰਜਾਬ ਸਰਕਾਰ ਦੇ ਅਜਿਹੇ ਕਾਰਨਾਂਮਿਆਂ ਨਾਲ ਜਿੱਥੇ ਪੰਜਾਬ ਵਸਦੇ ਸਿੱਖ ਭਾਈਚਾਰੇ ਨੂੰ ਹੱਕੀ ਮੰਗਾਂ 'ਤੋਂ ਦੂਰ ਕਰਨ ਦੀ ਚਾਲ ਹੈ ਤੇ ਦੂਜੇ ਪਾਸੇ ਪ੍ਰਦੇਸੀਂ ਰਹਿ ਕੇ ਕੌਂਮ ਦੀ ਅਜ਼ਾਦੀ ਦੀ ਅਤੇ ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਘਾਣ ਦਾ ਮਸਲਾ ਅੰਤਰਾਸਟਰੀ ਪੱਧਰ ਤੇ ਉਠਾ ਰਹੇ ਪ੍ਰਵਾਸੀ ਸਿੱਖਾਂ ਦੀ ਅਵਾਜ਼ ਬੰਦ ਕਰਨ ਦੀ ਨਾਕਾਮ ਕੋਸ਼ਿਸ਼ ਹੈ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਬੈਲਜ਼ੀਅਮ ਵਾਸੀ ਸਿੱਖ ਆਗੂ ਭਾਈ ਜਗਦੀਸ਼ ਸਿੰਘ ਭੂਰਾ ਦਾ ਕਹਿਣਾ ਕਿ ਕੁੱਝ ਦਿਨ ਪਹਿਲਾਂ ਇੱਕ ਪੰਜਾਬੀ ਅਖ਼ਬਾਰ ਵਿੱਚ ਛਪੀ ਇੱਕ ਖ਼ਬਰ ਉਪਰੋਕਤ ਦੱਸੇ ਤੱਥਾਂ ਦੇ ਸਹੀ ਹੋਣ ਦੀ ਤਸਦੀਕ ਕਰਦੀ ਹੈ ਕਿ ਜਿਸ ਵਿੱਚ ਪੰਜਾਬ ਵਿੱਚੋਂ ਗ੍ਰਿਫਤਾਰ ਕੀਤੇ ਦੋ ਗਰੀਬ ਪਰਿਵਾਰਾਂ ਦੇ ਨੌਜਵਾਨਾਂ ਨੂੰ ਬੱਬਰ ਖਾਲਸਾ ਦੇ ਕਾਰਕੁੰਨ ਦਰਸਾ ਅਤੇ ਮੇਰੇ ਨਾਲ ਸਬੰਧ ਜੋੜ ਪੰਜਾਬ ਸਰਕਾਰ ਅਤੇ ਪੁਲਿਸ ਵਾਕਿਆ ਹੀ ਇੱਕ ਤੀਰ ਨਾਲ ਦੋ ਨਿਸਾਨੇ ਲਾਉਣ ਦੀ ਕੋਸ਼ਿਸ਼ ਵਿੱਚ ਹੈ। ਭਾਈ ਭੂਰਾ ਦਾ ਕਹਿਣਾ ਹੈ ਕਿ ਇਹਨਾਂ ਨੂੰ ਨੌਜਵਾਨਾਂ ਨੂੰ ਹਥਿਆਰਾਂ ਲਈ ਪੈਸੇ ਭੇਜਣੇ ਤਾਂ ਦੂਰ ਦੀ ਗੱਲ ਹੈ ਮੈਂ ਤਾਂ ਅੱਜ 'ਤੋਂ ਪਹਿਲਾਂ ਕਦੇ ਇਹਨਾਂ ਦੋਨਾਂ ਦੇ ਨਾਂਮ ਵੀ ਨਹੀ ਸੀ ਸੁਣੇ। ਭਾਈ ਭੂਰਾ ਦਾ ਕਹਿਣਾ ਹੈ ਕਿ ਅਖ਼ਬਾਰ ਵੱਲੋਂ ਛਾਪੀ ਕਹਾਣੀ ਦੇ ਦੂਜੇ ਪਾਤਰ ਇੰਗਲੈਂਡ ਵਾਸੀ ਧੰਨਾ ਸਿੰਘ ਨਾਲ ਤਾਂ ਉਹਨਾਂ ਦਾ ਕਦੇ ਕੋਈ ਮੇਲ-ਜੋਲ ਜਾਂ ਸੰਪਰਕ ਹੀ ਨਹੀ ਹੋਇਆ।ਪੁਲਿਸ ਵੱਲੋਂ ਘੜੀ ਝੂਠੀ ਕਹਾਣੀ ਮੁਤਾਬਕ ਧੰਨਾ ਸਿੰਘ ਨੂੰ ਕੇ ਐਲ ਐਫ ਦਾ ਕਾਰਕੁੰਨ ਅਤੇ ਗ੍ਰਿਫਤਾਰ ਮੁੰਡਿਆਂ ਨੂੰ ਬੱਬਰ ਖਾਲਸਾ ਦੇ ਮੈਂਬਰ ਦਰਸਾਇਆ ਗਿਆ ਹੈ ਜਦਕਿ ਮੈਂ ਇੰਟਰਨੈਸ਼ਨਲ ਸਿੱਖ ਕੌਸਲ ਬੈਲਜ਼ੀਅਮ ਰਾਂਹੀ ਮਨੁੱਖੀ ਅਧਿਕਾਰੀ ਦੀ ਅਵਾਜ਼ ਬੁਲੰਦ ਕਰਨ ਵਿੱਚ ਹੀ ਸਰਗਰਮ ਹਾਂ।

Comments


bottom of page