top of page

ਭਾਰਤ ਵਿੱਚ ਮਨੁੱਖੀ ਹੱਕਾਂ ਅਤੇ ਅਜ਼ਾਦੀ ਦੀ ਗੱਲ ਕਰਨ ਵਾਲੇ ਸਾਰੇ ਕਾਰਕੁੰਨ ਸਰਕਾਰ ਦੀਆਂ ਨਜ਼ਰਾ ਵਿੱਚ ਅੱਤਵਾਦੀ ਹਨ

ਸਰਕਾਰ ਨਿਰਦੋਸ਼ ਲੋਕਾਂ ਦੀ ਕਾਤਲ ਹੈ,ਅਸੀਂ ਨਿਰਦੋਸ਼ ਲੋਕਾਂ ਦੇ ਮਨੁੱਖੀ ਹੱਕਾਂ ਅਤੇ ਅਜ਼ਾਦੀ ਲਈ ਲੱੜ ਰਹੇ ਹਾਂ - ਹਰਦੀਪ ਸਿੰਘ ਨਿੱਝਰ




ਡੈਲਟਾ(ਕਨੇਡਾ)- ਜਗਤਾਰ ਸਿੰਘ -ਸਾਰੀ ਦੁਨੀਆ ਜਾਣਦੀ ਹੈ, ਕਿ ਗੁਰਪਤਵੰਤ ਸਿੰਘ ਪੰਨੂ "ਸਿੱਖਸ ਫਾਰ ਜਸਟਿਸ"2020 ਰੈਫਰੈਂਡਮ ਦਾ ਕਨੂੰਨੀ ਸਲਾਹਕਾਰ ਹੈ, ਪਰ ਭਾਰਤ ਵਿੱਚ ਮਨੁੱਖੀ ਹੱਕਾਂ ਅਤੇ ਅਜ਼ਾਦੀ ਦੀ ਗੱਲ ਕਰਨ ਵਾਲੇ ਸਾਰੇ ਕਾਰਕੁੰਨ ਸਰਕਾਰ ਦੀਆਂ ਨਜ਼ਰਾ ਵਿੱਚ ਅੱਤਵਾਦੀ ਹਨ।

ਭਾਰਤ ਵਿੱਚ ਹਿੰਦੂਆਂ ਦੀ ਬਹੁਗਿਣਤੀ ਹੋਣ ਕਾਰਨ ਗੈਰ-ਹਿੰਦੂਆਂ ਨਾਲ ਪੈਰ-ਪੈਰ ਤੇ ਜਬਰ-ਜੁੱਲਮ ਹੋਣਾ ਇਕ ਆਮ ਜਿਹੀ ਗੱਲ ਬੱਣ ਕੇ ਰਹਿ ਗਈ ਹੈ ਕਿਉਂਕਿ ਕਦੇ ਕਾਂਗਰਸ ਵਲੋ ਹਿੰਦੂ ਵੋਟਾਂ ਲੈਣ ਲਈ ਸਿੱਖਾਂ ਦੇ ਕੇਂਦਰ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰ ਦੇਣਾ ਅਤੇ 1984 ਵਿੱਚ ਨਿਰਦੋਸ਼ ਸਿੱਖਾ ਦੀ ਨਸਲਕੁਸੀ ਕਰ ਸਬਕ ਸਿਖਾਉਣਾ।

ਅੱਤਵਾਦੀ ਜਥੇਬੰਦੀ ਆਰ ਐਸ਼ ਐਸ਼ ਤੇ ਬੀ.ਜੇ.ਪੀ ਵਲੋਂ ਹਿੰਦੂ ਵੋਟਾਂ ਲੈਣ ਲਈ ਮੁਸਲਮਾਨਾਂ ਦੀ ਬਾਬਰੀ ਮੱਸਜਿਦ ਢਾਹ ਦੇਣਾ ਅਤੇ 2002 ਗੁਜਰਾਤ ਅਤੇ ਕਦੇ ਮੁਸਲਮਾਨਾ ਦੇ ਕਤਲ ਕਦੇ ਨਿਰਦੋਸ਼ ਇਸਾਈਆਂ ਤੇ ਦਲਿੱਤਾ ਦੇ ਕਤਲ ਦੇ ਨਾਲ-ਨਾਲ ਬਲਾਤਕਾਰ ਕਰ ਦੇਣਾ ਭਾਰਤ ਅੰਦਰ ਜਰੂਰੀ ਵਰਤਾਰਾ ਹੋ ਗਿਆ ਹੈ।

ਭਾਰਤ ਵਿੱਚ ਵੋਟਾਂ ਦੀ ਦੌੜ ਵਿੱਚ ਰਾਜਨੀਤਿਕ ਪਾਰਟੀਆਂ ਵਲੋ ਗੈਰਹਿੰਦੂਆਂ ਦੇ ਕਤਲ ਅਤੇ ਧੱਕੇਸ਼ਾਹੀਆਂ ਕਰਨਾ ਜਰੂਰੀ ਹੈ, ਜਿਸ ਕਰਕੇ ਹਿੰਦੂ-ਬਹੁਗਿਣਤੀ ਨੂੰ ਖੁੱਸ਼ ਕਰਕੇ ਹੀ ਕੁਰਸੀ ਤੱਕ ਪਹੁੰਚਿਆਂ ਜਾ ਸਕਦਾ ਸੀ। ਇਸੇ ਕਤਲਗਾਰਤ ਨਾਲ ਅੱਜ ਮੋਦੀ ਸ਼ਾਹ ਅਜੀਤ ਡਾਵੋਲ ਵਰਗੇ ਘੱਟਗਿਣਤੀਆ ਲਈ ਹਮੇਸ਼ਾਂ ਖਤਰਾ ਬਣੇ ਰਹਿਣਗੇ ਅਤੇ ਹਰ ਪੰਜ ਸਾਲਾਂ ਬਾਅਦ ਕਦੇ ਸਿੱਖਾਂ, ਮੁਸਲਮਾਨਾ, ਕਦੇ ਇਸਾਈਆਂ , ਦਲਿੱਤਾ ਨੂੰ ਬਲੀ ਦੇ ਬੱਕਰੇ ਬਣਾਇਆ ਜਾਂਦਾ ਰਹੇਗਾ ਤੇ ਇੰਨਾਂ ਦੀ ਨਸਲਕੁਸੀ ਹੁੰਦੀ ਰਹੋਗੀਆਂ। ਇਸ ਦਾ ਇੱਕੋ ਹੱਲ ਸਿੱਖਾਂ ਦਾ ਆਪਣਾ ਅਜ਼ਾਦ ਘਰ ਖਾਲਿਸਤਾਨ , ਜਿੱਥੇ ਹਰ ਧਰਮਾਂ ਦੇ ਲੋਕਾਂ ਦਾ ਮਾਣ ਸਨਮਾਨ ਬਰਕਰਾਰ ਰਹੇਗਾ।

ਪਰ ਹੈਰਾਨੀ ਇਸ ਗੱਲ ਦੀ ਹੈ ਕਿ ਨਿਰਦੋਸ਼ ਲੋਕਾਂ ਦੇ ਕਤਲ ਕਰਨ ਵਾਲੀਆਂ ਧਿਰਾਂ ਨੂੰ ਵਿਕਾਊ ਮੀਡੀਏ ਵਲੋ ਸੱਤਵਾਦੀ ਕਹਿ ਕੇ ਇਸ ਦੇਸ਼ ਵਿੱਚ ਪ੍ਰਧਾਨ ਮੰਤਰੀ ਦੀ ਕੁਰਸੀ ਨਾਲ ਨਿਵਾਜਿਆ ਜਾਂਦਾ ਹੈ, ਉਥੇ ਹੀ ਉਨਾ ਨਿਰਦੋਸ਼ ਲੋਕਾਂ ਦੇ ਮਨੁੱਖੀ ਹੱਕਾਂ ਅਤੇ ਅਜ਼ਾਦੀ ਦੀ ਗੱਲ 2020 ਰੈਫਰੈਂਡਮ ਨਾਲ ਅੰਤਰਰਾਸ਼ਟਰੀ ਕਨੂੰਨ ਦੇ ਦਾਇਰੇ ਵਿੱਚ ਰਹਿ ਕੇ ਕਰਨ ਵਾਲੇ ਉੱਘੇ ਵਕੀਲ ਗੁਰਪਤਵੰਤ ਸਿੰਘ ਪੰਨੂ ਨੂੰ ਸਰਕਾਰੀ ਮੀਡੀਏ ਵਲੋਂ ਕਦੇ ਅੱਤਵਾਦੀ ਤੇ ਵੱਖਵਾਦੀ ਕਹਿ ਕੇ ਪ੍ਰਚਾਰਿਆਂ ਜਾਂਦਾ ਹੈ। ਹੁਣ ਫੈਸਲਾ ਤੁਹਾਡੇ ਹੱਥ ਹੈ ਕਿ ਤੁਸੀ ਗੁਲਾਮ ਰਹਿ ਕੇ ਹਿੰਦੂ ਬਹੁਗਿੱਣਤੀ ਦੇ ਬਲੀ ਦੇ ਬੱਕਰੇ ਬਣੇ ਰਹਿਣਾ ਹੈ, ਜਾ ਅਜ਼ਾਦ ਹੋ ਕੇ ਆਪਣਾ ਰਾਜ ਭਾਗ ਲੈਣਾ ਹੈ।

Comments


CONTACT US

Thanks for submitting!

©Times Of Khalistan

bottom of page