top of page

ਤੁਹਾਡੇ ਮਰੇ ਸ਼ਹੀਦ ਅਤੇ ਸਾਡੇ ਮਰੇ ਗੈਂਗਸਟਰ ਜਾਂ ਅੱਤਵਾਦੀ ? - ਜਸਵਿੰਦਰ ਸਿੰਘ ਮੁਲਤਾਨੀ

  • Writer: TimesofKhalistan
    TimesofKhalistan
  • Mar 23, 2024
  • 2 min read

ree

ਜਰਮਨ - ਭਾਰਤ ਵੱਲੋਂ ਲੁਧਿਆਣੇ ਬੰਬ ਧਮਾਕੇ ਦੇ ਬਣਾਏ ਮੁੱਖ ਮੁਲਜਮ ਜਸਵਿੰਦਰ ਸਿੰਘ ਮੁਲਤਾਨੀ ਨੇ ਪੁਲਸ ਗੋਲੀ ਨਾਲ ਮਰੇ  'ਰਾਣਾ ਮਨਸੂਰਪੁਰੀਆ' ਨੂੰ  ਹਿੰਦੂ ਹਕੂਮਤ ਦੀ ਬਲੀ ਚੜਿਆ ਇੱਕ ਹੋਰ ਵੀਰ ਰਾਣਾ ਦੱਸਿਆ। ਮੁਲਤਾਨੀ ਨੇ ਕਿਹਾ ਕਿ ਰਾਣਾ ਮਨਸੂਰਪੁਰੀਆ ਸਾਡੇ ਪਰਿਵਾਰ ਵਿੱਚੋ ਸੀ, ਸਾਡਾ ਭਰਾ ਸੀ, ਪ੍ਰਮਾਤਮਾ ਸਾਡੇ ਵੀਰ ਦੀ ਆਤਮਾ ਨੂੰ ਸ਼ਾਤੀ ਬਖ਼ਸ਼ੇ। ਆਪਣੇ ਫੇਸ ਬੁੱਕ ਪੇਜ ਤੇ ਮੁਲਤਾਨੀ ਨੇ ਕਿਹਾ ਕਿ ਅਸੀ ਭਾਰਤੀ ਪੁਲਿਸ ਨੂੰ ਕਹਿਣਾ ਚਹੁੰਦਾ ਹਾਂ ਕਿ ਜੇ ਤੁਹਾਡਾ ਮਰਿਆ ਸਹੀਦ ਹੈ ਤਾਂ ਸਾਡਾ ਮਰੇ ਕੌਣ ਨੇ ? ਤੁਹਾਡੇ ਮਰੇ ਸ਼ਹੀਦ ਅਤੇ ਸਾਡੇ ਮਰੇ ਗੈਂਗਸਟਰ ਜਾਂ ਅੱਤਵਾਦੀ ? ਅੱਜ ਇਸ ਹਿੰਦੂ ਹਕੂਮਤ ਨੇ ਸਾਡਾ ਇੱਕ ਹੋਰ ਭਰਾ ਖੋਹ ਲਿਆ । ਪਰ ਭਾਰਤੀਓ ਯਾਦ ਰੱਖਿਓ ! ਲੜਾਈ ਅਜੇ ਖਤਮ ਨੀ ਹੋਈ, ਜੰਗ ਜਾਰੀ ਰਹੂਗੀ....। ਸੂਤਰਾਂ ਮੁਤਾਬਕ ਰਾਣਾ ਮਨਸੂਰਪੁਰੀਆ ਲੁਧਿਆਣੇ ਬੰਬ ਧਮਾਕੇ ਦੇ ਬਣਾਏ ਮੁੱਖ ਮੁਲਜਮ ਭਾਈ ਜਸਵਿੰਦਰ ਸਿੰਘ ਮੁਲਤਾਨੀ ਦੇ ਚਾਚੇ ਦਾ ਮੁੰਡਾ ਸੀ।

ਜ਼ਿਕਰਯੋਗ ਹੈ ਕਿ ਬੀਤੇ ਦਿਨ ਮੁਕੇਰੀਆਂ ਨੇੜੇ ਪਿੰਡ ਮਨਸੂਰਪੁਰ ਵਿਖੇ ਸੁਖਵਿੰਦਰ ਸਿੰਘ ਰਾਣਾ ਦੇ ਆਪਣੀ ਗੈਂਗ ਸਣੇ ਲੁਕੇ ਹੋਏ ਹੋਣ ਦੀ ਜਾਣਕਾਰੀ ਪੁਲਸ ਨੂੰ ਮਿਲੀ ਸੀ, ਜਿਸ ਨੂੰ ਫੜਨ ਲਈ ਪੁਲਸ ਵੱਲੋਂ ਇਕ ਸਪੈਸ਼ਲ ਟੀਮ ਬਣਾ ਕੇ ਕਾਰਵਾਈ ਕੀਤੀ ਗਈ ਸੀ। ਇਸ ਟੀਮ 'ਚ ਹੈੱਡ ਕਾਂਸਟੇਬਲ ਅੰਮ੍ਰਿਤਪਾਲ ਦਾ ਵੀ ਨਾਂ ਸ਼ਾਮਲ ਸੀ। ਇਸ ਦੌਰਾਨ ਜਦੋਂ ਪੁਲਸ ਟੀਮ ਮੌਕੇ 'ਤੇ ਪੁੱਜੀ ਤਾਂ ਸੁੱਖਵਿੰਦਰ ਰਾਣਾ ਵੱਲੋਂ ਪੁਲਸ ਪਾਰਟੀ 'ਤੇ ਤਾਬੜਤੋੜ ਗੋਲ਼ੀਬਾਰੀ ਕੀਤੀ ਗਈ, ਜਿਸ ਦੌਰਾਨ ਪੁਲਸ ਮੁਲਾਜ਼ਮ ਅੰਮ੍ਰਿਤਪਾਲ ਸਿੰਘ ਦੀ ਛਾਤੀ 'ਚ 3 ਗੋਲ਼ੀਆਂ ਲੱਗੀਆਂ ਸਨ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਸ ਦਾ ਅੱਜ ਉਸ ਦੇ ਜੱਦੀ ਪਿੰਡ ਜੰਡੋਰ (ਹੁਸ਼ਿਆਰਪੁਰ) ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਤੇ ਉਸ ਦੇ ਪਿਤਾ ਹਰਮਿੰਦਰ ਸਿੰਘ ਨੇ ਉਸ ਦੀ ਚਿਖਾ ਨੂੰ ਅਗਨਭੇਟ ਕੀਤਾ ਗਿਆ।  ਦੱਸਣਯੋਗ ਹੈ ਕਿ ਭਗਵੰਤ ਮਾਨ ਦੀ ਸਰਕਾਰ ਬੇਅੰਤੇ ਬੁੱਚੜ ਦੇ ਨਕਸ਼ੇ ਕਦਮਾਂ ਉੱਤੇ ਚੱਲਦਿਆਂ ਹੋਇਆ ਪੰਜਾਬ ਦੀ ਜਵਾਨੀ ਦਾ ਗੈਂਗ ਸਟਾਰ ਕਹਿ ਕੇ ਲਗਾਤਾ ਨਸਲਕੁਸੀ ਕਰ ਰਹੀ ਹੈ ਪਰ ਚੌਧਰ ਦੇ ਭੁੱਖੇ ਲੀਡਰ ਕੁਰਸੀਆਂ ਖਾਤਰ ਦਿੱਲੀ ਦੇ ਤਲਵੇ ਚੱਟ ਰਹੇ ਹਨ।

 
 
 

Comments


CONTACT US

Thanks for submitting!

©Times Of Khalistan

bottom of page