
ਤੁਹਾਡੇ 'ਭੂਮੀ ਪੂਜਨ' ਵਿੱਚ ਸ਼ਾਮਿਲ ਹੋਣ ਦਾ ਅਰਥ ਸਿੱਖ ਧਰਮ ਦੀ ਵਿਲੱਖਣਤਾ ਨੂੰ ਹਿੰਦੁਤੱਵ ਸਾਹਮਣੇ ਸੁਰੈਂਡਰ ਕਰਨਾ ਬਣੇਗਾ
ਜੱਥੇਦਾਰ ਸਾਹਿਬਾਨ ਬੋਲੋ
ਅੱਜ ਟ੍ਰੀਬਿਊਨ ਦੀ ਖਬਾਰ ਪੜ੍ਹਨ ਨੂੰ ਮਿਲੀ ਹੈ, ਕਿ 'ਰਾਮ ਜਨਮ ਭੂਮੀ ਟਰਸਟ' ਵੱਲੋਂ ਖਾਲਸਾ ਪੰਥ ਦੇ ਪੰਜਾਂ ਤੱਖਤਾਂ ਦੇ 'ਜੱਥੇਦਾਰਾਂ' ਨੂੰ ਮੰਦਰ ਦੇ 'ਭੂਮੀ ਪੂਜਨ' ਸਮਾਗਮ ਵਿੱਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਜਾ ਰਿਹਾ ਹੈ ।
ਇਹ ਸੱਦਾ, ਉਹੀ ਅਰਥ ਰੱਖਦਾ ਹੈ, ਜੋ ਸਾਡੇ ਬਾਰ ਬਾਰ ਇਹ ਕਹਿਣ ਦੇ ਬਾਵਜੂਦ ਕਿ ਸਿੱਖ ਇੱਕ ਵਿਲੱਖਣ ਧਰਮ, ਤੇ ਕੌਮ ਹਨ, ਆਰ ਐਸ ਐਸ ਮੁੱਖੀ ਹਰ ਕੁੱਝ ਦਿਨ ਬਾਦ ਬਿਆਨ ਦਾਗ਼ ਦਿੰਦਾ ਹੈ ਕਿ 'ਸਿੱਖ ਹਿੰਦੂ ਧਰਮ ਦਾ ਹੀ ਹਿੱਸਾ' ਹਨ । ਉਹਨਾਂ ਨੂੰ ਸਾਡੀ ਸੋਚ, ਜਾਂ ਭਾਵਨਾਂ ਦੀ ਪ੍ਰਵਾਹ ਨਹੀਂ ਹੈ, ਤੇ ਉਹ ਇੱਕ ਜ਼ਿੱਦ ਵਾਂਗ ਸਿੱਖਾਂ ਨੂੰ ਹਿੰਦੂ ਸਾਬਤ ਕਰਨ ਉਤੇ ਤੁਲੇ ਰਹਿੰਦੇ ਹਨ ।
ਤੁਹਾਡੇ 'ਭੂਮੀ ਪੂਜਨ' ਵਿੱਚ ਸ਼ਾਮਿਲ ਹੋਣ ਦਾ ਅਰਥ ਸਿੱਖ ਧਰਮ ਦੀ ਵਿਲੱਖਣਤਾ ਨੂੰ ਹਿੰਦੁਤੱਵ ਸਾਹਮਣੇ ਸੁਰੈਂਡਰ ਕਰਨਾ ਬਣੇਗਾ ।
ਜੱਥੇਦਾਰ ਸਾਹਿਬਾਨ, ਜੇ ਤੁਹਾਡੇ ਵਿੱਚੋਂ ਕਿਸੇ ਨੇ ਵੀ ਇਹਨਾਂ ਸਮਾਗਮਾਂ ਵਿੱਚ ਸ਼ਾਮਿਲ ਹੋਣ ਦੀ ਗਲਤੀ ਕੀਤੀ, ਤਾਂ ਅੱਜ ਭਾਵੇਂ ਤੁਸੀਂ ਵਕਤ ਦੇ ਹਾਕਮਾਂ ਦੀ ਖੁਸ਼ੀ ਹਾਸਿਲ ਕਰ ਲਵੋਂ, ਪਰ ਆਣ ਵਾਲੇ ਸਮੇਂ ਵਿੱਚ ਲਿਖਿਆ ਜਾਣ ਵਾਲਾ ਸਿੱਖ ਇੱਤਹਾਸ ਤੁਹਾਨੂੰ ਇਸ ਗ਼ਲਤੀ ਲਈ ਕਦੇ ਮੁਆਫ ਨਹੀਂ ਕਰੇਗਾ ।