ਤਲਵੰਡੀ ਸਾਬੋ : ਸਰਬੱਤ ਖਾਲਸਾ ਦੀ ਜਥੇਦਾਰੀ ਤੋਂ ਭਾਰਤ ਸਰਕਾਰ ਦੀ ਕਠਪੁਤਲੀ ਬਣੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਅਤੇ 21 ਸੇਵਾਦਾਰਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੀ ਪੁਸ਼ਟੀ ਖੁਦ ਦਾਦੂਵਾਲ ਨੇ ਗੱਲ ਕਰਦਿਆਂ ਕੀਤੀ ਹੈ। ਤਲਵੰਡੀ ਸਾਬੋ ਸਬ-ਡਵੀਜ਼ਨ ਨਾਲ ਲੱਗਦਾ ਹਰਿਆਣਾ ਵਿਚਲੇ ਉਨ੍ਹਾਂ ਦੇ ਮੁੱਖ ਅਸਥਾਨ ਗੁਰਦੁਆਰਾ ਗ੍ਰੰਥਸਰ ਵਿਖੇ ਦਾਦੂਵਾਲ ਇਕਾਂਤਵਾਸ ਵਿਚ ਚਲੇ ਗਏ ਹਨ। ਦਾਦੂਵਾਲ ਨੇ ਪਿਛਲੇ ਦਿਨਾਂ 'ਚ ਆਪਣੇ ਸੰਪਰਕ 'ਚ ਆਈਆਂ ਸੰਗਤਾਂ ਨੂੰ ਕੋਰੋਨਾ ਟੈਸਟ ਕਰਵਾਉਣ ਦੀ ਅਪੀਲ ਕੀਤੀ ਹੈ।

Comments