ਖਾਲਿਸਤਾਨੀ ਲੀਡਰਾਂ ਦੀਆਂ ਜਾਇਦਾਦਾਂ ਦੀ ਜ਼ਬਤੀ - ਭਾਈ ਗਜਿੰਦਰ ਸਿੰਘ ਦਲ ਖਾਲਸਾਗੁਰਪਤਵੰਤ ਸਿੰਘ ਪੰਨੂ ਤੇ ਹਰਦੀਪ ਸਿੰਘ ਨਿੱਝਰ ਦੀਆਂ ਪੰਜਾਬ ਵਿੱਚਲੀਆਂ ਜਾਇਦਾਦਾਂ ਜ਼ਬਤ ਕਰਨ ਦੀ ਕਾਰਵਾਈ ਦੀਆਂ ਖਬਰਾਂ ਪੜ੍ਹਨ ਸੁਣਨ ਨੂੰ ਮਿੱਲ ਰਹੀਆਂ ਹਨ ।


ਸਰਕਾਰੀ ਕਾਰਵਾਈ ਨਿੰਦਣਯੋਗ ਤਾਂ ਹੈ, ਪਰ ਕੋਈ ਵੱਡੀ ਹੈਰਾਨੀ ਵਾਲੀ ਨਹੀਂ ਹੈ । ਅੰਗਰੇਜ਼ਾਂ ਦੇ ਦੌਰ ਵਿੱਚ ਸਰਕਾਰ ਵਿਰੋਧੀਆਂ /ਬਾਗੀਆਂ ਦੀਆਂ ਜਾਇਦਾਦਾਂ ਕੁਰਕ ਕੀਤੀਆਂ ਜਾਂਦੀਆਂ ਰਹੀਆਂ ਹਨ, ਤੇ ਸਰਕਾਰ ਦੇ ਝੋਲੀਝੁੱਕਾਂ ਨੂੰ ਮੁਰੱਬੇ ਦੇ ਕੇ ਨਵਾਜਿਆ ਜਾਂਦਾ ਰਿਹਾ ਹੈ ।ਕੀ ਪਹਿਲਾਂ ਕਦੇ ਕਿਸੇ ਜਾਬਰ ਹੁਕਮਰਾਨ ਦੀਆਂ ਇਹੋ ਜਿਹੀਆਂ ਜ਼ਿਅਦਾਤੀਆਂ ਕਰ ਕੇ ਕਿਸੇ ਲਹਿਰ ਨੂੰ ਦਬਾਇਆ, ਜਾਂ ਝੁਕਾਇਆ ਜਾ ਸਕਿਆ ਹੈ, ਜੋ ਹੁਣ ਇਹ ਹਿੰਦੁਤੱਵੀ ਹਕੂਮੱਤ ਝੁਕਾ ਲਵੇਗੀ?


ਇਹੋ ਜਿਹੀਆਂ ਸਰਕਾਰੀ ਜੱਬਰ ਦੀਆਂ ਕਾਰਵਾਈਆਂ ਖਾਲਿਸਤਾਨ ਲਹਿਰ ਦਾ ਕੁੱਝ ਵਿਗਾੜ੍ਹ ਨਹੀਂ ਸਕਣਗੀਆਂ, ਬਲਕਿ ਕੌਮ ਵਿੱਚ ਤੇ ਦੁਨੀਆਂ ਵਿੱਚ ਲਹਿਰ ਲਈ ਹਮਾਇਤ ਨੂੰ ਵਧਾਉਣ ਗੀਆਂ ।


ਇਸ ਤਰ੍ਹਾਂ ਦੀਆਂ ਕਾਰਵਾਈਆਂ ਲਹਿਰ ਦੇ ਮਹਤੱਵ ਨੂੰ ਸਵੀਕਾਰ ਕਰਨ ਵਾਲੀ ਗੱਲ ਵੀ ਹੈ ।


ਦੁਨੀਆਂ ਭਰ ਦੇ ਇਨਸਾਫ ਪਸੰਦ ਲੋਕਾਂ ਨੂੰ ਸਿੱਖਾਂ ਨਾਲ ਹੋ ਰਹੀਆਂ ਜ਼ਿਅਦਾਤੀਆਂ ਦਾ ਵਿਰੋਧ ਕਰਨਾ ਚਾਹੀਦਾ ਹੈ ।


ਗਜਿੰਦਰ ਸਿੰਘ, ਦਲ ਖਾਲਸਾ ।

੯.੯.੨੦੨੦

…………………….