ਲਾਪਤਾ ਕੀਤੇ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਬੋਲਣ ਲਾਣ ਵਾਲਾ ਜਸਵੰਤ ਸਿੰਘ ਖਾਲੜਾ
- TimesofKhalistan
- Sep 6, 2020
- 1 min read
ਲਾਪਤਾ ਕੀਤੇ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਬੋਲਣ ਲਾਣ ਵਾਲਾ
ਜਸਵੰਤ ਸਿੰਘ ਖਾਲੜਾ ਜੀ, ਬਹੁਤ ਵੱਡਾ ਕੰਮ ਤੇ ਵੱਡੀ ਕੁਰਬਾਨੀ ਕਰ ਕੇ ਗਏ ਹਨ
ਜਸਵੰਤ ਸਿੰਘ ਖਾਲੜਾ ਜੀ ਨੂੰ ਯਾਦ ਕਰਨਾ ਬਣਦਾ ਹੈ । ਘਰਾਂ ਤੋਂ ਚੁੱਕ ਕੇ ਲਾਪਤਾ ਕੀਤੇ ਗਏ ਨੌਜਵਾਨਾਂ ਨੂੰ ਲੱਭਦੇ ਲੱਭਦੇ, ਉਹ ਆਪ ਵੀ ਲਾਪਤਾ ਹੋ ਗਏ ।

ਭਾਰਤੀ ਹਾਕਮਾਂ ਨੇ ਖਾਲਿਸਤਾਨ ਲਹਿਰ ਨੂੰ ਆਪਣੇ ਹਿਸਾਬ ਨਾਲ ਮਾਰ ਮੁਕਾਉਣ ਲਈ ਪੰਜਾਬ ਦੇ ਨੌਜਵਾਨਾਂ ਨੂੰ ਮਾਰ ਮੁਕਾਉਣ ਦੀ ਨੀਤੀ ਅਪਣਾਈ ਸੀ । ਤੇ ਇਸੇ ਨੀਤੀ ਤਹਿਤ ਉਹਨਾਂ ਨੇ ਅਨੇਕਾਂ ਬੇਗੁੱਨਾਹ ਨੌਜਵਾਨਾਂ ਨੂੰ ਘਰਾਂ ਤੋਂ ਚੁੱਕ ਚੁੱਕ ਕੇ ਲਾਪਤਾ ਕੀਤਾ, ਜਿਨ੍ਹਾਂ ਨੂੰ ਬੁੱਚੜ੍ਹ ਖਾਨਿਆਂ ਵਿੱਚ ਤਸੀਹੇ ਦੇ ਦੇ ਕੇ ਮਾਰਿਆ ਗਿਆ, ਕੁੱਝ ਨੂੰ ਨਹਿਰਾਂ ਵਿੱਚ ਰੋਹੜ੍ਹ ਦਿੱਤਾ ਗਿਆ, ਜਾਂ ਅਣਪਛਾਤੀਆਂ ਲਾਸ਼ਾਂ ਕਰਾਰ ਦੇ ਕੇ 'ਰਾਖ' ਬਣਾ ਦਿੱਤਾ ਗਿਆ ।
ਜਸਵੰਤ ਸਿੰਘ ਖਾਲੜਾ ਜੀ ਨੇ ਪੰਜਾਬ ਦੀ ਬੁੱਚੜ੍ਹ ਪੁਲਸ ਵੱਲੋਂ ਘਰਾਂ ਤੋਂ ਚੁੱਕੇ ਗਏ ਨੌਜਵਾਨਾਂ ਦੀਆਂ ਪੈੜ੍ਹਾਂ ਨੱਪਦੇ ਨੱਪਦੇ ਪੁਲਸ ਦੇ ਗੁੱਨਾਹਾਂ ਨੂੰ ਨੰਗਿਆਂ ਕਰਨਾ ਸ਼ੁਰੂ ਕੀਤਾ ……। ਪਰ ਪੁਲਸ ਦੇ ਵੱਡੇ ਬੁੱਚੜ੍ਹਾਂ ਲਈ ਜਦੋਂ ਇਹ ਸੱਭ ਬਰਦਾਸ਼ਤ ਕਰਨ ਔਖਾ ਹੋ ਗਿਆ, ਤਾਂ ਉਹਨਾਂ ਨੇ ਖਾਲੜ੍ਹਾ ਜੀ ਨੂੰ ਹੀ ਲਾਪਤਾ ਕਰ ਦਿੱਤਾ ।
ਭਾਵੇਂ ਉਹ ਆਪ ਵੀ ਲਾਪਤਾ ਹੋ ਗਏ, ਪਰ ਲਾਪਤਾ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਨਹਿਰਾਂ ਤੇ ਮੜ੍ਹੀਆਂ ਵਿੱਚੋਂ ਬੋਲ੍ਹਣ ਲਾ ਗਏ ।
ਜਸਵੰਤ ਸਿੰਘ ਖਾਲੜਾ ਜੀ, ਬਹੁਤ ਵੱਡਾ ਕੰਮ ਤੇ ਵੱਡੀ ਕੁਰਬਾਨੀ ਕਰ ਕੇ ਗਏ ਹਨ ।
ਗਜਿੰਦਰ ਸਿੰਘ, ਦਲ ਖਾਲਸਾ ।
੬.੯.੨੦੨੦
………………….
Comments